ਸਪੋਰਟਸ, 30 ਮਾਰਚ 2026: Rohit Sharma fastest Fifty: ਮੁੰਬਈ ਇੰਡੀਅਨਜ਼ ਨੇ ਆਈਪੀਐਲ ‘ਚ ਆਪਣਾ ਸਭ ਤੋਂ ਵੱਧ ਦੌੜਾਂ ਦਾ ਪਿੱਛਾ ਪੂਰਾ ਕੀਤਾ। ਮੁੰਬਈ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਸ਼ੀਜਨ ‘ਚ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਮੈਚ ‘ਚ ਰੋਹਿਤ ਸ਼ਰਮਾ ਨੇ ਵਾਨਖੇੜੇ ਸਟੇਡੀਅਮ ‘ਚ ਆਪਣਾ ਸਭ ਤੋਂ ਤੇਜ਼ ਆਈਪੀਐਲ ਅਰਧ ਸੈਂਕੜਾ ਲਗਾਇਆ। ਰੋਹਿਤ ਸ਼ਰਮਾਂ ਨੇ ਕਿਸੇ ਇੱਕ ਟੀਮ ਖ਼ਿਲਾਫ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਵੀ ਬਣ ਗਿਆ।
ਰੋਹਿਤ ਦੇ ਕੋਲ ਕੋਲਕਾਤਾ ਵਿਰੁੱਧ ਹੁਣ 1161 ਦੌੜਾਂ ਹਨ। ਇਸ ਜਿੱਤ ਨਾਲ, ਮੁੰਬਈ ਨੇ 14 ਸਾਲਾਂ ਬਾਅਦ ਆਪਣਾ ਪਹਿਲਾ ਆਈਪੀਐਲ ਮੈਚ ਜਿੱਤਿਆ। ਟੀਮ ਨੇ ਆਖਰੀ ਵਾਰ 2012 ‘ਚ ਚੇਨਈ ਸੁਪਰ ਕਿੰਗਜ਼ ਨੂੰ ਹਰਾ ਕੇ ਟੂਰਨਾਮੈਂਟ ‘ਚ ਇਹ ਉਪਲਬੱਧੀ ਹਾਸਲ ਕੀਤੀ ਸੀ।
ਮੁੰਬਈ ਇੰਡੀਅਨਜ਼ ਨੇ ਆਈਪੀਐਲ ਦੇ ਇਤਿਹਾਸ ‘ਚ ਆਪਣਾ ਸਭ ਤੋਂ ਵੱਧ ਦੌੜਾਂ ਦਾ ਪਿੱਛਾ ਪੂਰਾ ਕੀਤਾ, 224 ਦੌੜਾਂ ਦਾ ਟੀਚਾ ਪ੍ਰਾਪਤ ਕੀਤਾ। ਇਸ ਤੋਂ ਪਹਿਲਾਂ ਟੀਮ ਦਾ ਦੂਜਾ ਸਭ ਤੋਂ ਵੱਡਾ ਪਿੱਛਾ 219 ਦੌੜਾਂ ਸੀ, ਜੋ ਉਨ੍ਹਾਂ ਨੇ 2021 ‘ਚ ਚੇਨਈ ਸੁਪਰ ਕਿੰਗਜ਼ ਖ਼ਿਲਾਫ ਪ੍ਰਾਪਤ ਕੀਤਾ ਸੀ।
ਰੋਹਿਤ ਸ਼ਰਮਾ ਨੇ ਸਿਰਫ਼ 23 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਰੋਹਿਤ ਸ਼ਰਮਾ ਦਾ ਪਿਛਲਾ ਸਭ ਤੋਂ ਤੇਜ਼ ਅਰਧ ਸੈਂਕੜਾ 25 ਗੇਂਦਾਂ ‘ਚ ਆਇਆ, ਜੋ ਉਨ੍ਹਾਂ ਨੇ 2015 ਦੇ ਫਾਈਨਲ ‘ਚ ਚੇਨਈ ਵਿਰੁੱਧ ਬਣਾਇਆ ਸੀ। ਰੋਹਿਤ ਨੇ ਆਈਪੀਐਲ ‘ਚ 50ਵੀਂ ਵਾਰ 50+ ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਸੂਚੀ ‘ਚ ਚੌਥੇ ਸਥਾਨ ‘ਤੇ ਹੈ, ਜਦੋਂ ਕਿ ਵਿਰਾਟ ਕੋਹਲੀ 72 ਸਕੋਰਾਂ ਨਾਲ ਸੂਚੀ ਵਿੱਚ ਸਿਖਰ ‘ਤੇ ਹੈ। ਉਨ੍ਹਾਂ ਤੋਂ ਬਾਅਦ ਡੇਵਿਡ ਵਾਰਨਰ (66) ਅਤੇ ਸ਼ਿਖਰ ਧਵਨ (53) ਹਨ।
ਰੋਹਿਤ ਨੇ ਆਈਪੀਐਲ ‘ਚ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ, ਵਿਰਾਟ ਕੋਹਲੀ ਇਸ ਸੂਚੀ ‘ਚ ਪੰਜਾਬ ਕਿੰਗਜ਼ (1159) ਅਤੇ ਚੇਨਈ ਸੁਪਰ ਕਿੰਗਜ਼ (1146) ਵਿਰੁੱਧ ਦੌੜਾਂ ਨਾਲ ਦੂਜੇ ਸਥਾਨ ‘ਤੇ ਹੈ। ਮੁੰਬਈ ਇੰਡੀਅਨਜ਼ 300 ਆਈਪੀਐਲ ਮੈਚ ਖੇਡਣ ਵਾਲੀ ਪਹਿਲੀ ਟੀਮ ਬਣ ਗਈ।
Read More: CSK ਬਨਾਮ RR: ਅੱਜ ਚੇਨਈ ਸੁਪਰ ਕਿੰਗਜ਼ ਤੇ ਰਾਜਸਥਾਨ ਰਾਇਲਜ਼ ਵਿਚਾਲੇ ਮੁਕਾਬਲਾ, ਧੋਨੀ ਦਾ ਖੇਡਣਾ ਮੁਸ਼ਿਕਲ




