ਚੰਡੀਗੜ੍ਹ, 18 ਮਾਰਚ 2026: ਚੰਡੀਗੜ੍ਹ ਦੇ ਸੈਕਟਰ 22 ‘ਚ ਸਥਿਤ ਪ੍ਰਸਿੱਧ ਮੋਬਾਈਲ ਮਾਰਕੀਟ ‘ਚ ਅੱਜ ਦੁਪਹਿਰ ਅੱਗ ਲੱਗਣ ਦੀ ਘਟਨਾ ਵਾਪਰੀ ਹੈ | ਇਸ ਦੌਰਾਨ ਅੱਗ ਨੇ ਤੇਜ਼ੀ ਕਈਂ ਦੁਕਾਨਦਾਰਾਂ ਨੂੰ ਲਪੇਟ ‘ਚ ਲੈ ਲਿਆ | ਇਸ ਦੌਰਾਨ ਦੁਕਾਨਦਾਰ ਅਤੇ ਗਾਹਕਾਂ ‘ਚ ਦਹਿਸ਼ਤ ਫੈਲ ਗਈ ਅਤੇ ਮਾਰਕੀਟ ‘ਚ ਹਫੜਾ-ਦਫੜੀ ਦਾ ਮਾਹੌਲ ਹੈ |
ਅੱਗ ਲੱਗਣ ਦੀਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ | ਇਸ ਦੌਰਾਨ ਅੱਗ ਬੁਝਾਉਣ ਲਈ ਕਈ ਗੱਡੀਆਂ ਤਾਇਨਾਤ ਕੀਤੀਆਂ ਗਈਆਂ। ਅੱਗ ਲੱਗਣ ਦੇ ਕਾਰਨਾਂ ਦੀ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅਜਿਹਾ ਖਦਸ਼ਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੋ ਸਕਦੀ ਹੈ, ਪਰ ਅਧਿਕਾਰੀ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੇ ਹਨ।
Read More: Chandigarh News: ਚੰਡੀਗੜ੍ਹ ਦੇ ਸੈਕਟਰ-22 ਦੀ ਮੋਬਾਈਲ ਮਾਰਕੀਟ ‘ਚ ਲੱਗੀ ਅੱ.ਗ




