IND ਬਨਾਮ ENG

IND ਬਨਾਮ ENG: ਲੀਡਜ਼ ‘ਚ ਦੋ ਵਾਰ 350+ ਸਕੋਰ ਹੋਇਆ ਚੇਜ਼, ਜਾਣੋ ਰਿਕਾਰਡ

ਇੰਗਲੈਂਡ, 24 ਜੂਨ 2025: IND ਬਨਾਮ ENG 1st Test Match: ਭਾਰਤ ਅਤੇ ਇੰਗਲੈਂਡ ਵਿਚਾਲੇ ਲੀਡਜ਼ ਦੇ ਹੈਡਿੰਗਲੇ ਵਿਖੇ ਖੇਡਿਆ ਜਾ ਰਿਹਾ ਟੈਸਟ ਮੈਚ ਇੱਕ ਦਿਲਚਸਪ ਮੋੜ ‘ਤੇ ਪਹੁੰਚ ਗਿਆ ਹੈ। ਇੰਗਲੈਂਡ ਨੂੰ 371 ਦੌੜਾਂ ਦਾ ਟੀਚਾ ਮਿਲਿਆ ਹੈ, ਜਿਸ ਦੇ ਜਵਾਬ ‘ਚ ਇੰਗਲੈਂਡ ਟੀਮ ਨੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਬਿਨਾਂ ਕੋਈ ਵਿਕਟ ਗੁਆਏ 21 ਦੌੜਾਂ ਬਣਾ ਲਈਆਂ ਹਨ। ਜੈਕ ਕਰੌਲੀ ਅਤੇ ਬੇਨ ਡਕੇਟ ਕ੍ਰੀਜ਼ ‘ਤੇ ਹਨ। ਇੰਗਲੈਂਡ ਨੂੰ ਜਿੱਤਣ ਲਈ 350 ਹੋਰ ਦੌੜਾਂ ਦੀ ਲੋੜ ਹੈ, ਜਦੋਂ ਕਿ ਭਾਰਤ ਨੂੰ 10 ਵਿਕਟਾਂ ਦੀ ਲੋੜ ਹੈ।

ਅੱਜ 90 ਓਵਰ ਖੇਡੇ ਜਾਣੇ ਹਨ, ਅਜਿਹੀ ਸਥਿਤੀ ‘ਚ ਉਤਸ਼ਾਹ ਦੀਆਂ ਸਾਰੀਆਂ ਹੱਦਾਂ ਟੁੱਟ ਜਾਣਗੀਆਂ। ਕਿਉਂਕਿ ਮੈਚ ਇੰਗਲੈਂਡ ਦੀ ਬੈਡਬਾਲ ਕ੍ਰਿਕਟ ਅਤੇ ਭਾਰਤ ਦੀ ਹਮਲਾਵਰ ਗੇਂਦਬਾਜ਼ੀ ਲਾਈਨ ਅੱਪ ਵਿਚਕਾਰ ਹੋਵੇਗਾ। ਭਾਰਤੀ ਟੀਮ ਨੇ ਇੰਗਲੈਂਡ ਦੀ ਪਹਿਲੀ ਪਾਰੀ ‘ਚ ਜੋ ਗਲਤੀ ਕੀਤੀ, ਉਸ ਗਲਤੀ ਤੋਂ ਬਚਣਾ ਹੈ ਅਤੇ ਹਰ ਕੈਚ ਫੜਨਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਇੰਗਲੈਂਡ ਦੀ ਟੀਮ ਕੋਲ ਹਰ ਵੱਡੇ ਸਕੋਰ ਦਾ ਪਿੱਛਾ ਕਰਨ ਦੀ ਤਾਕਤ ਹੈ। ਉਨ੍ਹਾਂ ਨੇ 2022 ‘ਚ ਭਾਰਤ ਵਿਰੁੱਧ ਵੀ ਅਜਿਹਾ ਕੀਤਾ ਸੀ। ਟੀਮ ਇੰਡੀਆ ਨੂੰ ਉਹ ਮੈਚ ਯਾਦ ਰੱਖਣਾ ਚਾਹੀਦਾ ਹੈ।

350+ ਦੌੜਾਂ ਦਾ ਟੀਚਾ ਦੋ ਵਾਰ ਹੋਇਆ ਹਾਸਲ

ਚੌਥੀ ਪਾਰੀ ‘ਚ 350+ ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਟੀਮਾਂ 13 ਮੌਕਿਆਂ ‘ਤੇ ਸਫਲ ਰਹੀਆਂ ਹਨ। ਹੈਡਿੰਗਲੇ ਇੱਕੋ ਇੱਕ ਅਜਿਹੀ ਜਗ੍ਹਾ ਹੈ, ਜਿੱਥੇ 350+ ਦੌੜਾਂ ਦਾ ਟੀਚਾ ਦੋ ਵਾਰ ਸਫਲਤਾਪੂਰਵਕ ਪ੍ਰਾਪਤ ਕੀਤਾ ਗਿਆ ਹੈ। 1948 ‘ਚ ਆਸਟ੍ਰੇਲੀਆ ਨੇ ਇੰਗਲੈਂਡ ਦੇ 404 ਦੌੜਾਂ ਦੇ ਟੀਚੇ ਦਾ ਆਸਾਨੀ ਨਾਲ ਪਿੱਛਾ ਕੀਤਾ। ਇਸ ਦੇ ਨਾਲ ਹੀ 2019 ‘ਚ ਇੰਗਲੈਂਡ ਨੇ ਆਸਟ੍ਰੇਲੀਆ ਦੇ 359 ਦੌੜਾਂ ਦੇ ਟੀਚੇ ਨੂੰ ਸਫਲਤਾਪੂਰਵਕ ਪ੍ਰਾਪਤ ਕੀਤਾ।

ਇੰਗਲੈਂਡ ਨੇ ਖੁਦ ਚੌਥੀ ਪਾਰੀ ‘ਚ ਦੋ ਵਾਰ 350+ ਦੌੜਾਂ ਦਾ ਟੀਚਾ ਪ੍ਰਾਪਤ ਕੀਤਾ ਹੈ। ਇਸ ਟੀਮ ਨੇ ਜੁਲਾਈ 2022 ‘ਚ ਬਰਮਿੰਘਮ ‘ਚ ਭਾਰਤ ਦੇ 378 ਦੌੜਾਂ ਦੇ ਟੀਚੇ ਨੂੰ 3 ਵਿਕਟਾਂ ਗੁਆ ਹਾਸਲ ਕਰ ਲਿਆ ਸੀ। ਭਾਰਤੀ ਟੀਮ ਨੇ ਇਹ ਟੀਚਾ ਸਿਰਫ਼ 76.4 ਓਵਰਾਂ ‘ਚ ਹਾਸਲ ਕਰ ਲਿਆ ਸੀ ਅਤੇ 4.93 ਦੀ ਰਨ ਰੇਟ ਨਾਲ ਦੌੜਾਂ ਬਣਾਈਆਂ ਸਨ।

ਜਿਕਰਯੋਗ ਹੈ ਕਿ ਅਗਸਤ 2019 ‘ਚ ਇੰਗਲੈਂਡ ਦੀ ਟੀਮ ਨੇ ਆਸਟ੍ਰੇਲੀਆ ਵਿਰੁੱਧ ਨੌਂ ਵਿਕਟਾਂ ਗੁਆ ਕੇ 359 ਦੌੜਾਂ ਦਾ ਟੀਚਾ ਪ੍ਰਾਪਤ ਕੀਤਾ। ਹਾਲਾਂਕਿ, ਇੰਗਲੈਂਡ ਨੇ ਲੀਡਜ਼ ‘ਚ ਇਹ ਦੌੜਾਂ ਬਣਾਉਣ ਲਈ 125.4 ਓਵਰ ਲਏ।

ਭਾਰਤ ਦਾ ਰਿਕਾਰਡ ਕਿਹੋ ਜਿਹਾ ਹੈ ?

ਇਸਦੇ ਨਾਲ ਹੀ ਭਾਰਤੀ ਟੀਮ ਟੈਸਟ (IND ਬਨਾਮ ENG) ‘ਚ 350+ ਦੌੜਾਂ ਦੇ ਟੀਚੇ ਦਾ ਬਚਾਅ ਕਰਦੇ ਹੋਏ ਸਿਰਫ ਇੱਕ ਵਾਰ ਹਾਰੀ ਹੈ। ਭਾਰਤ ਨੇ ਹੁਣ ਤੱਕ ਕੁੱਲ 59 ਮੌਕਿਆਂ ‘ਤੇ 350+ ਦੌੜਾਂ ਦੇ ਟੀਚੇ ਦਾ ਬਚਾਅ ਕੀਤਾ ਹੈ। ਇਸ ‘ਚੋਂ ਭਾਰਤੀ ਟੀਮ ਨੇ 42 ਮੈਚ ਜਿੱਤੇ ਹਨ, ਜਦੋਂ ਕਿ 16 ਮੈਚ ਡਰਾਅ ਹੋਏ ਹਨ। ਭਾਰਤ ਦਾ ਇੱਕੋ ਇੱਕ ਮੈਚ 2022 ‘ਚ ਇੰਗਲੈਂਡ ਵਿਰੁੱਧ ਹਾਰਿਆ ਸੀ।

Read More: IND ਬਨਾਮ ENG: ਕੇਐਲ ਰਾਹੁਲ ਨੇ ਟੈਸਟ ਮੈਚ ‘ਚ ਜੜਿਆ 8ਵਾਂ ਅਰਧ ਸੈਂਕੜਾ

Scroll to Top