ਮੈਟਰੋ

ਮੈਟਰੋ ਚਲਾਉਣਾ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੇ ਵਿਕਾਸ ਲਈ ਜ਼ਰੂਰੀ: ਅਨਿਲ ਵਿਜ

ਚੰਡੀਗੜ੍ਹ, 17 ਜੂਨ 2025: ਹਰਿਆਣਾ ਦੇ ਊਰਜਾ ਅਤੇ ਆਵਾਜਾਈ ਮੰਤਰੀ ਅਨਿਲ ਵਿਜ ਨੇ ਕੁਝ ਦਿਨ ਪਹਿਲਾਂ ਕੇਂਦਰੀ ਮੰਤਰੀ ਮਨੋਹਰ ਲਾਲ ਨਾਲ ਮੁਲਾਕਾਤ ਕੀਤੀ ਸੀ ਅਤੇ ਅੰਬਾਲਾ-ਚੰਡੀਗੜ੍ਹ ਵਿਚਕਾਰ ਮੈਟਰੋ ਰੇਲ (Metro) ਚਲਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਸੀ। ਅੱਜ ਉਪਰੋਕਤ ਮਾਮਲੇ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨਿਲ ਵਿਜ ਨੇ ਕਿਹਾ ਕਿ ਚੰਡੀਗੜ੍ਹ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਹੈ।

ਹਰਿਆਣਾ ਅਤੇ ਪੰਜਾਬ ਦੇ ਲੋਕ ਇੱਥੇ ਹਰ ਰੋਜ਼ ਕੰਮ ਅਤੇ ਕਾਰੋਬਾਰ ਲਈ ਆਉਂਦੇ-ਜਾਂਦੇ ਰਹਿੰਦੇ ਹਨ, ਪਰ ਚੰਡੀਗੜ੍ਹ ਜਾਣ ਵਾਲੀ ਇੱਕੋ ਇੱਕ ਸੜਕ ‘ਤੇ ਭਾਰੀ ਆਵਾਜਾਈ ਕਾਰਨ ਜਾਮ ਦੀ ਸਥਿਤੀ ਰਹਿੰਦੀ ਹੈ। ਇਸ ਲਈ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੇ ਵਿਕਾਸ ਲਈ ਇੱਥੇ ਮੈਟਰੋ ਰੇਲ ਜ਼ਰੂਰੀ ਹੈ। ਮੰਤਰੀ ਅਨਿਲ ਵਿਜ ਨੇ ਕਿਹਾ ਕਿ ਮੋਹਾਲੀ ਹਵਾਈ ਅੱਡੇ ਨੂੰ ਵੀ ਮੈਟਰੋ ਰੂਟ (Metro Route) ਨਾਲ ਜੋੜਿਆ ਜਾਣਾ ਚਾਹੀਦਾ ਹੈ। ਅਨਿਲ ਵਿਜ ਨੇ ਇਹ ਵੀ ਕਿਹਾ ਕਿ ਮੈਟਰੋ ਰੇਲ ਦੀ ਨੀਂਹ ਰੱਖੀ ਜਾ ਚੁੱਕੀ ਹੈ।

ਊਰਜਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਈਪ੍ਰਸ ਦਾ ਸਰਵਉੱਚ ਸਨਮਾਨ ਮਿਲਣਾ ਦੇਸ਼ ਦੇ 140 ਕਰੋੜ ਲੋਕਾਂ ਲਈ ਮਾਣ ਵਾਲੀ ਗੱਲ ਹੈ। ਨਰਿੰਦਰ ਮੋਦੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੂੰ ਕਈ ਦੇਸ਼ਾਂ ਵਿੱਚ ਸਭ ਤੋਂ ਉੱਚਾ ਸਨਮਾਨ ਮਿਲਿਆ ਹੈ। ਪ੍ਰਧਾਨ ਮੰਤਰੀ ਦੀ ਵਿਦੇਸ਼ ਨੀਤੀ ਦੇ ਕਾਰਨ, ਭਾਰਤ ਦਾ ਸਤਿਕਾਰ ਪੂਰੀ ਦੁਨੀਆ ‘ਚ ਵਧਿਆ ਹੈ, ਇਹ ਉਸੇ ਦਾ ਨਤੀਜਾ ਹੈ।

Read More: ਸਾਡੀ ਸਰਕਾਰ ਜਨਗਣਨਾ ਲਈ ਪੂਰੀ ਤਰ੍ਹਾਂ ਤਿਆਰ ਹੈ: ਅਨਿਲ ਵਿਜ

Scroll to Top