ਐਮਰਜੈਂਸੀ ਲੈਂਡਿੰਗ

Kedarnath News: ਕੇਦਾਰਨਾਥ ਜਾ ਰਹੇ ਹੈਲੀਕਾਪਟਰ ਦੀ ਸੜਕ ‘ਤੇ ਐਮਰਜੈਂਸੀ ਲੈਂਡਿੰਗ

ਰੁਦਰਪ੍ਰਯਾਗ, 07 ਜੂਨ 2025: ਰੁਦਰਪ੍ਰਯਾਗ ਜ਼ਿਲ੍ਹੇ ਦੇ ਬੜਾਸੂ ਇਲਾਕੇ ‘ਚ ਕੇਦਾਰਨਾਥ ਜਾ ਰਹੇ ਇੱਕ ਹੈਲੀਕਾਪਟਰ ਦੀ ਤਕਨੀਕੀ ਖ਼ਰਾਬੀ ਕਾਰਨ ਅਚਾਨਕ ਸੜਕ ‘ਤੇ ਐਮਰਜੈਂਸੀ ਲੈਂਡਿੰਗ (emergency landing) ਕਰਵਾਈ ਪਈ | ਹੈਲੀਕਾਪਟਰ ਸ਼ਰਧਾਲੂਆਂ ਨੂੰ ਲੈ ਕੇ ਕੇਦਾਰਨਾਥ ਧਾਮ ਵੱਲ ਜਾ ਰਿਹਾ ਸੀ, ਪਰ ਰਸਤੇ ‘ਚ ਐਮਰਜੈਂਸੀ ਸਥਿਤੀ ਕਾਰਨ ਪਾਇਲਟ ਨੇ ਸਮਝਦਾਰੀ ਦਿਖਾਈ ਅਤੇ ਹੈਲੀਕਾਪਟਰ ਨੂੰ ਬੜਾਸੂ ਨੇੜੇ ਸੁਰੱਖਿਅਤ ਸੜਕ ‘ਤੇ ਉਤਾਰ ਦਿੱਤਾ।

ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਯਾਤਰੀਆਂ ਨੂੰ ਸੁਰੱਖਿਅਤ ਜਗ੍ਹਾ ‘ਤੇ ਭੇਜ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਕ੍ਰਿਸਟਲ ਏਵੀਏਸ਼ਨ ਕੰਪਨੀ ਦਾ ਹੈਲੀਕਾਪਟਰ ਹੈ। ਹੈਲੀਕਾਪਟਰ ਬਦਾਸੂ ਹੈਲੀਪੈਡ ਤੋਂ ਕੇਦਾਰਨਾਥ ਲਈ ਉਡਾਣ ਭਰੀ ਅਤੇ ਉਡਾਣ ਭਰਦੇ ਹੀ ਸੜਕ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਹੈਲੀਕਾਪਟਰ ‘ਚ ਪੰਜ ਯਾਤਰੀ, ਪਾਇਲਟ ਅਤੇ ਸਹਿ-ਪਾਇਲਟ ਸਨ। ਸਹਿ-ਪਾਇਲਟ ਨੂੰ ਮਾਮੂਲੀ ਸੱਟਾਂ ਲੱਗਣ ਦੀ ਖ਼ਬਰ ਹੈ।

ਪਿਛਲੇ ਮਹੀਨੇ ਵੀ ਕੇਦਾਰਨਾਥ ਧਾਮ ‘ਚ ਲੈਂਡਿੰਗ ਕਰਦੇ ਸਮੇਂ ਇੱਕ ਹੈਲੀ ਐਂਬੂਲੈਂਸ ਹਾਦਸਾਗ੍ਰਸਤ ਹੋ ਗਈ ਸੀ। ਹੈਲੀ ਐਂਬੂਲੈਂਸ ਰਿਸ਼ੀਕੇਸ਼ ਏਮਜ਼ ਦੀ ਸੀ, ਜੋ ਰਿਸ਼ੀਕੇਸ਼ ਤੋਂ ਕੇਦਾਰਨਾਥ ਜਾ ਰਹੀ ਸੀ। 8 ਮਈ ਨੂੰ ਗੰਗੋਤਰੀ ਧਾਮ ਜਾ ਰਿਹਾ ਇੱਕ ਹੈਲੀਕਾਪਟਰ ਗੰਗਾਨੀ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ ਪੰਜ ਔਰਤਾਂ ਸਮੇਤ ਛੇ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ।

Read More: Helicopter Crash: ਕੇਦਾਰਨਾਥ ਧਾਮ ‘ਚ ਮਰੀਜ਼ ਨੂੰ ਲੈਣ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ

Scroll to Top