ਉਤਰਾਖੰਡ, 17 ਮਈ 2025: Helicopter Crash: ਉਤਰਾਖੰਡ ਦੇ ਕੇਦਾਰਨਾਥ (Kedarnath) ‘ਚ ਸ਼ਨੀਵਾਰ ਨੂੰ ਇੱਕ ਏਅਰ ਐਂਬੂਲੈਂਸ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਜਾਣਕਾਰੀ ਮੁਤਾਬਕ ਹੈਲੀਕਾਪਟਰ ‘ਚ ਤਿੰਨ ਜਣੇ ਸਵਾਰ ਸਨ | ਇਨ੍ਹਾਂ ‘ਚ ਇੱਕ ਪਾਇਲਟ, ਇੱਕ ਡਾਕਟਰ ਅਤੇ ਇੱਕ ਨਰਸ ਸ਼ਾਮਲ ਸਨ। ਰਾਹਤ ਦ ਗੱਲ ਹੈ ਕਿ ਤਿੰਨੋਂ ਜਣੇ ਸੁਰੱਖਿਅਤ ਹਨ।
ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਰਿਸ਼ੀਕੇਸ਼ ਏਮਜ਼ ਤੋਂ ਇੱਕ ਮਰੀਜ਼ ਨੂੰ ਲੈਣ ਲਈ ਕੇਦਾਰਨਾਥ ਆ ਰਿਹਾ ਸੀ। ਲੈਂਡਿੰਗ ਕਰਦੇ ਸਮੇਂ ਜਹਾਜ਼ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਜ਼ਮੀਨ ‘ਤੇ ਡਿੱਗ ਗਿਆ। ਇਹ ਹਾਦਸਾ ਹੈਲੀਕਾਪਟਰ ਦੇ ਟੇਲ ਬੂਮ ਟੁੱਟਣ ਕਾਰਨ ਹੋਇਆ।
ਏਮਜ਼ ਦੇ ਪੀਆਰਓ ਸੰਦੀਪ ਕੁਮਾਰ ਨੇ ਕਿਹਾ ਕਿ ਸੰਜੀਵਨੀ ਏਅਰ ਐਂਬੂਲੈਂਸ ਹੈਲੀਕਾਪਟਰ ਇੱਕ ਮਰੀਜ਼ ਨੂੰ ਲੈਣ ਲਈ ਕੇਦਾਰਨਾਥ ਗਿਆ ਸੀ। ਮਰੀਜ਼ ਨੂੰ ਏਅਰ ਐਂਬੂਲੈਂਸ ਰਾਹੀਂ ਬਚਾਇਆ ਜਾਣਾ ਸੀ ਅਤੇ ਹਸਪਤਾਲ ਲਿਜਾਇਆ ਜਾਣਾ ਸੀ, ਪਰ ਹੈਲੀਪੈਡ ਤੋਂ ਥੋੜ੍ਹੀ ਦੂਰੀ ‘ਤੇ ਹੈਲੀਕਾਪਟਰ ‘ਚ ਕੁਝ ਸਮੱਸਿਆ ਕਾਰਨ, ਇਸਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ।
ਇਸ ਮੌਕੇ ਰੁਦਰਪ੍ਰਯਾਗ ਜ਼ਿਲ੍ਹਾ ਸੈਰ-ਸਪਾਟਾ ਅਧਿਕਾਰੀ ਰਾਹੁਲ ਚੌਬੇ ਨੇ ਦੱਸਿਆ ਕਿ ਪਾਇਲਟ ਦੀ ਸੂਝ-ਬੂਝ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ। ਲੈਂਡਿੰਗ ਦੌਰਾਨ ਏਅਰ ਐਂਬੂਲੈਂਸ ਦਾ ਪਿਛਲਾ ਹਿੱਸਾ ਟੁੱਟ (Helicopter Crash) ਗਿਆ, ਜਿਸ ਕਾਰਨ ਇਹ ਅਚਾਨਕ ਹੇਠਾਂ ਡਿੱਗ ਗਿਆ।
Read More: Helicopter Crash: ਉੱਤਰਕਾਸ਼ੀ ਜ਼ਿਲ੍ਹੇ ‘ਚ ਹੈਲੀਕਾਪਟਰ ਹਾਦਸਾਗ੍ਰਸਤ, ਛੇ ਜਣਿਆਂ ਦੀ ਮੌ.ਤ