ਜੰਮੂ-ਕਸ਼ਮੀਰ ਦੇ ਪੁੰਛ ‘ਚ ਯਾਤਰੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਖੱਡ ‘ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ

6 ਮਈ 2025: ਜੰਮੂ-ਕਸ਼ਮੀਰ (jammu and kashmir) ਦੇ ਪੁੰਛ ਜ਼ਿਲ੍ਹੇ ਦੇ ਘਨੀ ਮੇਂਧਰ ਇਲਾਕੇ ਵਿੱਚ ਮੰਗਲਵਾਰ ਨੂੰ ਇੱਕ ਯਾਤਰੀ (passenger bus) ਬੱਸ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। 45 ਲੋਕ ਜ਼ਖਮੀ ਹੋਏ ਹਨ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ (hospital) ਲਿਜਾਇਆ ਗਿਆ। ਇੱਥੇ ਮੁੱਢਲੀ ਸਹਾਇਤਾ ਤੋਂ ਬਾਅਦ, ਜ਼ਖਮੀਆਂ ਨੂੰ ਜੀਐਮਸੀ ਰਾਜੌਰੀ ਰੈਫਰ ਕਰ ਦਿੱਤਾ ਗਿਆ।ਅਧਿਕਾਰੀਆਂ ਅਨੁਸਾਰ, ਬੱਸ ਮੈਂਧਰ ਵੱਲ ਜਾ ਰਹੀ ਸੀ ਜਦੋਂ ਖੋੜ ਧਾਰਾ ਨੇੜੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ। ਖ਼ਬਰ ਮਿਲਦੇ ਹੀ ਪੁਲਿਸ, ਫੌਜ ਅਤੇ ਸਥਾਨਕ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।

Read more: ਪੁੰਛ ਜ਼ਿਲ੍ਹੇ ‘ਚ ਅੱ.ਤ.ਵਾ.ਦੀ ਛੁਪਣਗਾਹ ਦਾ ਪਰਦਾਫਾਸ਼, ਆਈਈਡੀ ਬਰਾਮਦ

Scroll to Top