Jalandhar Accident

Jalandhar Accident: ਤੇਜ਼ ਰਫ਼ਤਾਰ ਕਾਰ ਨੇ 3 ਸਾਲ ਦੇ ਬੱਚੇ ਨੂੰ ਦਰੜਿਆ, ਕਾਰ ਚਾਲਕ ਗ੍ਰਿਫਤਾਰ

ਜਲੰਧਰ, 21 ਅਪ੍ਰੈਲ 2025: Jalandhar Accident News: ਅੱਜ ਚੜ੍ਹਦੀ ਸਵੇਰ ਜਲੰਧਰ ‘ਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ | ਕਿਸ਼ਨਪੁਰਾ ਨੇੜੇ ਹੀ ਬੇਕਾਬੂ ਕਾਰ XUV ਕਾਰ ਨੇ 3 ਸਾਲ ਦੇ ਬੱਚੇ ਨੂੰ ਦਰੜ ਦਿੱਤਾ, ਜਿਸ ਕਾਰਨ ਬੱਚੇ ਮੌਕੇ ‘ਤੇ ਹੀ ਮੌਤ ਹੋ ਗਈ। ਬੱਚੇ ਦੀ ਮੌਤ ਕਾਰਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ | ਜਦੋਂ ਇਹ ਹਾਦਸਾ ਵਾਪਰਿਆ ਤਾਂ ਪਰਿਵਾਰ ਬੱਚੇ ਨੂੰ ਮੁੰਡਨ ਦੀ ਰਸ਼ਮ ਲਈ ਲੈ ਜਾ ਰਿਹਾ ਸੀ। ਮ੍ਰਿਤਕ ਬੱਚੇ ਦੀ ਪਛਾਣ ਤ੍ਰਿਪੁਰ ਹੰਸ ਪੁੱਤਰ ਲੱਕੀ ਹੰਸ ਵਾਸੀ ਕਿਸ਼ਨਪੁਰਾ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਕਾਰ ਚਾਲਕ ਤੁਰੰਤ ਮੌਕੇ ਤੋਂ ਫਰਾਰ ਹੋ ਗਿਆ। ਕੁਝ ਸਮੇਂ ਬਾਅਦ, ਰਾਮਾ ਮੰਡੀ ਥਾਣੇ ਦੀ ਪੁਲਿਸ ਨੇ ਕਾਰ ਚਾਲਕ ਨੂੰ ਕਾਰ ਸਮੇਤ ਗ੍ਰਿਫ਼ਤਾਰ ਕਰ ਲਿਆ। ਇਸ ਹਾਦਸੇ ‘ਚ ਕਾਰ ਨੇ ਇੱਕ ਕੁੱਤੇ ਨੂੰ ਦਰੜ ਦਿੱਤਾ ਸੀ |

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ (Jalandhar Accident) ਅੱਜ ਯਾਨੀ ਸੋਮਵਾਰ ਸਵੇਰੇ ਕਰੀਬ 6.30 ਵਜੇ ਵਾਪਰਿਆ। ਘਟਨਾ ਸਮੇਂ ਬੱਚੇ ਦਾ ਪਰਿਵਾਰ ਵੀ ਉਸਦੇ ਨਾਲ ਸੀ। ਮ੍ਰਿਤਕ ਬੱਚੇ ਦੇ ਚਾਚਾ ਹਰੀਸ਼ ਨੇ ਕਿਹਾ ਕਿ ਉਨ੍ਹਾਂ ਨੇ ਮਾਤਾ ਰਾਣੀ ਅੱਗੇ ਹੱਥ ਅੱਡ ਕੇ ਬੱਚਾ ਮੰਗਿਆ ਸੀ। 8 ਸਾਲ ਬਾਅਦ ਇੱਕ ਬੱਚਾ ਪੈਦਾ ਹੋਇਆ। ਅੱਜ ਅਸੀਂ ਬੱਚੇ ਨੂੰ ਮੁੰਡਨ ਦੀ ਰਸ਼ਮ ਲਈ ਲੈ ਜਾ ਰਹੇ ਸੀ। ਫਿਰ ਰਸਤੇ ‘ਚ ਇੱਕ ਹਾਦਸਾ ਵਾਪਰ ਗਿਆ।

ਪਰਿਵਾਰ ਦਾ ਕਹਿਣਾ ਹੈ ਕਿ ਸਾਡਾ ਬੱਚਾ ਚਲਾ ਗਿਆ ਹੈ, ਪਰ ਪੁਲਿਸ ਨੂੰ ਦੋਸ਼ੀ ਖਿਲਾਫ ਸਖ਼ਤ ਕਾਰਵਾਈ ਕਰੇ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਮੌਕੇ ਤੋਂ ਭੱਜਣ ਵਾਲੇ XUV ਡਰਾਈਵਰ ਦਾ ਵਾਹਨ ਨੰਬਰ ਸਾਹਮਣੇ ਆਇਆ ਹੈ।

Read More:  Jalandhar Accident: ਮੱਥਾ ਟੇਕਣ ਜਾ ਰਹੇ ਪਤੀ-ਪਤਨੀ ਦੀ ਸੜਕ ਹਾਦਸੇ ‘ਚ ਮੌ.ਤ

Scroll to Top