18 ਅਪ੍ਰੈਲ 2205: ਆਮ ਆਦਮੀ (aam aadmi party) ਪਾਰਟੀ (ਆਪ) ਨੇ ਇੱਕ ਵਾਰ ਫਿਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Partap Singh Bajwa) ‘ਤੇ ਗੰਭੀਰ ਦੋਸ਼ ਲਗਾਏ ਹਨ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ (aman arora) ਨੇ ਸਪੱਸ਼ਟ ਕੀਤਾ ਹੈ ਕਿ ਅਦਾਲਤ ਵੱਲੋਂ ਸ਼ਰਤਾਂ ਦੇ ਆਧਾਰ ‘ਤੇ ਰਾਹਤ ਦਿੱਤੀ ਗਈ ਹੈ ਅਤੇ ਕੋਈ ਵੀ ਬਿਆਨ ਨਾ ਦੇਣ ਦੇ ਹੁਕਮ ਦਿੱਤੇ ਗਏ ਹਨ।
‘ਆਪ’ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ (social media account) ‘ਤੇ ਕਿਹਾ ਹੈ ਕਿ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਬਾਜਵਾ ਦੇ ਸਮਰਥਨ ਵਿੱਚ ਦਿੱਤਾ ਗਿਆ ਬਿਆਨ ਪੰਜਾਬ ਦੀ ਸ਼ਾਂਤੀ ਵਿਰੁੱਧ ਸਾਜ਼ਿਸ਼ ਹੋ ਸਕਦਾ ਹੈ। ‘ਆਪ’ ਨੇ ਪ੍ਰਤਾਪ (Partap Singh Bajwa) ਬਾਜਵਾ ਦੇ ਉਸ ਬਿਆਨ ‘ਤੇ ਸਵਾਲ ਉਠਾਏ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ “50 ਗ੍ਰਨੇਡ ਭਾਰਤ ਲਿਆਂਦੇ ਗਏ ਹਨ।” ਇਸ ਬਿਆਨ ਦਾ ਸਮਰਥਨ ਹੁਣ ਖਾਲਿਸਤਾਨੀ ਅੱਤਵਾਦੀ ਪੰਨੂ ਨੇ ਕੀਤਾ ਹੈ, ਜੋ ਪਾਕਿਸਤਾਨ ਤੋਂ ਕੰਮ ਕਰਦਾ ਹੈ।
ਪਾਰਟੀ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਪੰਨੂ ਅਤੇ ਬਾਜਵਾ ਦੋਵਾਂ ਦੇ ਬਿਆਨ ਇੱਕੋ ਜਿਹੇ ਕਿਉਂ ਹਨ? ਕੀ ਬਾਜਵਾ ਦਾ ਪਾਕਿਸਤਾਨ ਨਾਲ ਵੀ ਕੋਈ ਸੰਪਰਕ ਹੈ?
ਪੋਸਟ (post) ਵਿੱਚ ਕੀ ਲਿਖਿਆ- ਤੁਸੀਂ ਕਿਹਾ ਸੀ ਕਿ ਇੱਕ ਪਾਸੇ ਅੱਤਵਾਦੀ ਪੰਨੂ ਭਾਰਤ ਵਿੱਚ ਦਹਿਸ਼ਤ ਫੈਲਾਉਣ ਦੀ ਧਮਕੀ ਦਿੰਦਾ ਹੈ ਅਤੇ ਦੂਜੇ ਪਾਸੇ ਬਾਜਵਾ ਉਸਦੀਆਂ ਭਾਵਨਾਵਾਂ ਨੂੰ ਦੁਹਰਾਉਂਦੇ ਦਿਖਾਈ ਦੇ ਰਹੇ ਹਨ। ਇਹ ਸਪੱਸ਼ਟ ਹੈ ਕਿ ਇਹ ਕੋਈ ਸਧਾਰਨ ਇਤਫ਼ਾਕ ਨਹੀਂ ਹੈ, ਸਗੋਂ ਕਿਸੇ ਡੂੰਘੀ ਸਾਜ਼ਿਸ਼ ਦਾ ਸੰਕੇਤ ਹੋ ਸਕਦਾ ਹੈ।
ਆਮ ਆਦਮੀ ਪਾਰਟੀ ਨੇ ਸਵਾਲ ਕੀਤਾ ਹੈ ਕਿ ਅੱਤਵਾਦੀ ਗੁਰਪਤਵੰਤ ਪੰਨੂ ਨੇ ਕਾਂਗਰਸੀ ਨੇਤਾ ਪ੍ਰਤਾਪ ਬਾਜਵਾ ਦੇ ਸਮਰਥਨ ਵਿੱਚ ਬਿਆਨ ਕਿਉਂ ਦਿੱਤਾ। ਕੀ ਇਹ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦੀ ਇੱਕ ਹੋਰ ਨਵੀਂ ਸਾਜ਼ਿਸ਼ ਹੈ?
ਇਸ ਦੇ ਨਾਲ ਹੀ ਇੱਕ ਹੋਰ ਸਵਾਲ ਵੀ ਉਠਾਇਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਪੰਨੂ ਅਤੇ ਬਾਜਵਾ, ਅੱਤਵਾਦੀਆਂ ਵੱਲੋਂ ਵੀ ਇਸੇ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਹਨ ਜਿਨ੍ਹਾਂ ਦੇ ਪਾਕਿਸਤਾਨ (pakistan) ਨਾਲ ਸਿੱਧੇ ਸਬੰਧ ਹਨ। ਕੀ ਪੰਨੂ ਵਾਂਗ, ਪ੍ਰਤਾਪ ਬਾਜਵਾ ਦਾ ਵੀ ਪਾਕਿਸਤਾਨ ਨਾਲ ਕੋਈ ਸਬੰਧ ਹੈ?