PBKS ਬਨਾਮ KKR

PBKS ਬਨਾਮ KKR: ਮੁੱਲਾਂਪੁਰ ‘ਚ ਭਲਕੇ ਪੰਜਾਬ ਕਿੰਗਜ਼ ਸਾਹਮਣੇ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਦੀ ਚੁਣੌਤੀ

ਚੰਡੀਗੜ੍ਹ, 14 ਅਪ੍ਰੈਲ 2025: PBKS ਬਨਾਮ KKR: ਇੰਡੀਅਨ ਪ੍ਰੀਮਿਅਰ ਲੀਗ 2025 ‘ਚ ਭਲਕੇ ਮੁੱਲਾਂਪੁਰ ਵਿਖੇ ਪੰਜਾਬ ਕਿੰਗਜ਼ (PBKS) ਅਤੇ ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਾਲੇ ਮੁਕਾਬਲਾ ਹੋਵੇਗਾ | ਪਿਛਲੇ ਮੈਚ ‘ਚ ਸਨਰਾਈਜ਼ਰਜ਼ ਹੈਦਰਾਬਾਦ ਦੇ ਅਭਿਸ਼ੇਕ ਸ਼ਰਮਾ ਦੀ ਧਮਾਕੇਦਾਰ ਪਾਰੀ ਕਾਰਨ ਆਪਣੇ ਵੱਡੇ ਸਕੋਰ ਦਾ ਬਚਾਅ ਕਰਨ ‘ਚ ਅਸਫਲ ਰਹੀ ਪੰਜਾਬ ਕਿੰਗਜ਼ ਮੰਗਲਵਾਰ ਨੂੰ ਜਿੱਤ ਦੀ ਰਾਹ ‘ਤੇ ਵਾਪਸ ਆਉਣ ਦੀ ਕੋਸ਼ਿਸ਼ ਕਰੇਗੀ।

ਪੰਜਾਬ ਕਿੰਗਜ਼ ਅਤੇ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਮੈਚ (PBKS ਬਨਾਮ KKR) ਲਈ ਮੁੱਲਾਂਪੁਰ ‘ਚ ਟਾਸ ਸ਼ਾਮ 7:00 ਵਜੇ ਅਤੇ ਸ਼ਾਮ 7.30 ਵਜੇ ਤੋਂ ਮੈਚ ਸ਼ੁਰੂ ਹੋ ਜਾਵੇਗਾ। ਪੰਜਾਬ ਕਿੰਗਜ਼ (PBKS) ਪੰਜ ਮੈਚਾਂ ‘ਚ 3 ਜਿੱਤਾਂ ਅਤੇ ਦੋ ਹਾਰਾਂ ਨਾਲ 6ਵੇਂ ਸਥਾਨ ‘ਤੇ ਹੈ। ਦੂਜੇ ਪਾਸੇ ਕੋਲਕਾਤਾ ਨਾਈਟ ਰਾਈਡਰਜ਼ (KKR) ਛੇ ਮੈਚਾਂ ‘ਚ ਤਿੰਨ ਜਿੱਤਾਂ ਅਤੇ ਇੰਨੇ ਹੀ ਹਾਰਾਂ ਨਾਲ ਪੰਜਵੇਂ ਸਥਾਨ ‘ਤੇ ਹੈ।

245 ਦੌੜਾਂ ਦਾ ਵੱਡਾ ਸਕੋਰ ਬਣਾਉਣ ਦੇ ਬਾਵਜੂਦ ਪੰਜਾਬ ਦੀ ਟੀਮ ਨੂੰ ਹਾਰ ਮਿਲੀ | ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਪਿਛਲੇ ਮੈਚ ‘ਚ ਪੰਜਾਬ ਕਿੰਗਜ਼ ਅਭਿਸ਼ੇਕ ਦੀ 55 ਗੇਂਦਾਂ ‘ਚ 141 ਦੌੜਾਂ ਦੀ ਧਮਾਕੇਦਾਰ ਪਾਰੀ ਕਾਰਨ ਆਪਣੇ ਸਕੋਰ ਦਾ ਬਚਾਅ ਕਰਨ ‘ਚ ਅਸਮਰੱਥ ਰਹੀ। ਪੰਜਾਬ ਕਿੰਗਜ਼ ਦੀ ਪਾਰੀ ‘ਚ 36 ਗੇਂਦਾਂ ‘ਚ 82 ਦੌੜਾਂ ਬਣਾਉਣ ਵਾਲੇ ਕਪਤਾਨ ਸ਼੍ਰੇਅਸ ਅਈਅਰ ਕੋਲ ਅਭਿਸ਼ੇਕ ਦੇ ਸਾਹਮਣੇ ਆਪਣੇ ਗੇਂਦਬਾਜ਼ਾਂ ਦੀ ਦੁਰਦਸ਼ਾ ਦੇਖ ਕੇ ਮੁਸਕਰਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਇਹ ਮੈਚ ਹੈਦਰਾਬਾਦ ‘ਚ ਖੇਡਿਆ ਸੀ ਜਿੱਥੇ ਕੋਈ ਵੀ ਸਕੋਰ ਸੁਰੱਖਿਅਤ ਨਹੀਂ ਮੰਨਿਆ ਜਾਂਦਾ।

ਪੰਜਾਬ ਕਿੰਗਜ਼ ਹੁਣ ਆਪਣਾ ਅਗਲਾ ਮੈਚ ਆਪਣੇ ਘਰੇਲੂ ਮੈਦਾਨ ‘ਤੇ ਖੇਡੇਗਾ, ਜਿੱਥੇ ਵਿਕਟ ਬੱਲੇਬਾਜ਼ੀ ਲਈ ਅਨੁਕੂਲ ਮੰਨੀ ਜਾਂਦੀ ਹੈ। ਹੁਣ ਤੱਕ ਇੱਥੇ ਦੋ ਮੈਚ ਖੇਡੇ ਗਏ ਹਨ ਜਿਨ੍ਹਾਂ ‘ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 200 ਤੋਂ ਵੱਧ ਦੌੜਾਂ ਬਣਾਈਆਂ ਹਨ। ਅਜਿਹੀ ਸਥਿਤੀ ‘ਚ ਪੰਜਾਬ ਟੀਮ ਪ੍ਰਬੰਧਨ ਨੂੰ ਹੁਣ ਇਹ ਫੈਸਲਾ ਕਰਨਾ ਪਵੇਗਾ ਕਿ ਉਹ ਕਿਸ ਤਰ੍ਹਾਂ ਦੇ ਹਾਲਾਤਾਂ ‘ਚ ਖੇਡਣਾ ਚਾਹੁੰਦੇ ਹਨ। ਪਿਛਲੀ ਹਾਰ ਨਾਲ ਪੰਜਾਬ ਕਿੰਗਜ਼ ਦੇ ਗੇਂਦਬਾਜ਼ਾਂ ਦਾ ਆਤਮਵਿਸ਼ਵਾਸ ਜ਼ਰੂਰ ਹਿੱਲ ਗਿਆ ਹੋਵੇਗਾ।

ਮੁੱਲਾਂਪੁਰ ਮੈਦਾਨ ਦੀ ਪਿੱਚ ਰਿਪੋਰਟ

ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਬਹੁਤ ਮਦਦਗਾਰ ਸਾਬਤ ਹੁੰਦੀ ਹੈ, ਇੱਥੇ ਹਾਈ ਸਕੋਰਿੰਗ ਮੈਚ ਦੇਖੇ ਜਾ ਸਕਦੇ ਹਨ। ਹੁਣ ਤੱਕ ਇੱਥੇ 7 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। ਮੁੱਲਾਂਪੁਰ ‘ਚ 4 ਮੈਚਾਂ ‘ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ ਅਤੇ 3 ਮੈਚਾਂ ‘ਚ ਪਹਿਲਾਂ ਪਿੱਛਾ ਕਰਨ ਵਾਲੀ ਟੀਮ ਜਿੱਤੀ। ਮੁੱਲਾਂਪੁਰ ਮੈਦਾਨ ‘ਚ ਸਭ ਤੋਂ ਵੱਧ ਟੋਟਲ ਸਕੋਰ 219/6 ਹੈ, ਜੋ ਪੰਜਾਬ ਨੇ ਚੇਨਈ ਸੁਪਰ ਕਿੰਗਜ਼ ਵਿਰੁੱਧ ਪਿਛਲੇ ਮੈਚ ‘ਚ ਬਣਾਇਆ ਸੀ।

ਕਿਹੋ ਜਿਹਾ ਮੌਸਮ ਦੇ ਹਾਲਾਤ

ਮੁੱਲਾਂਪੁਰ ‘ਚ ਮੰਗਲਵਾਰ ਨੂੰ ਮੌਸਮ ਬਹੁਤ ਗਰਮ ਰਹੇਗਾ, ਅੱਜ ਇੱਥੇ ਬਹੁਤ ਧੁੱਪ ਰਹੇਗੀ। ਮੀਂਹ ਪੈਣ ਦੀ ਬਿਲਕੁਲ ਵੀ ਸੰਭਾਵਨਾ ਨਹੀਂ ਹੈ। ਤਾਪਮਾਨ 24 ਤੋਂ 38 ਡਿਗਰੀ ਸੈਲਸੀਅਸ ਤੱਕ ਹੋ ਸਕਦਾ ਹੈ। ਹਵਾ ਦੀ ਗਤੀ 13 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ।

Read More: Karun Nair: ਦਿੱਲੀ ਕੈਪੀਟਲਜ਼ ਦੇ ਕਰੁਣ ਨਾਇਰ ਨੇ ਖੇਡੀ ਤੂਫ਼ਾਨੀ ਪਾਰੀ, ਪੁਰਾਣਾ ਟਵੀਟ ਵਾਇਰਲ

Scroll to Top