ਚੰਡੀਗੜ੍ਹ, 14 ਅਪ੍ਰੈਲ 2025: ਦਿੱਲੀ ਸਰਕਾਰ ਨੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਚੁੱਕਦੇ ਹੋਏ ਅਗਲੇ 20 ਤੋਂ 25 ਦਿਨਾਂ ‘ਚ 70 ਆਯੁਸ਼ਮਾਨ ਅਰੋਗਿਆ ਮੰਦਰ ਸ਼ੁਰੂ ਕੀਤੇ ਜਾਣਗੇ। ਦਿੱਲੀ ਦੀ ਭਾਜਪਾ ਸਰਕਾਰ ਮੁਤਾਬਕ ਦਿੱਲੀ ਦੇ ਹਰੇਕ ਵਿਧਾਨ ਸਭਾ ਹਲਕੇ ‘ਚ ਘੱਟੋ-ਘੱਟ ਇੱਕ ਆਯੁਸ਼ਮਾਨ ਅਰੋਗਿਆ ਮੰਦਰ (Ayushman Arogya Mandir) ਖੋਲ੍ਹੇਗੀ। ਦਿੱਲੀ ਸਰਕਾਰ ਵੱਲੋਂ 1ਸਾਲ ਦੌਰਾਨ ਅਜਿਹੇ 1139 ਮੰਦਰ ਖੋਲ੍ਹਣ ਦਾ ਟਾਰਗੇਟ ਹੈ।
ਦੂਜੇ ਪਾਸੇ ਭਾਜਪਾ ਸਰਕਾਰ ਨੇ ਕਿਰਾਏ ‘ਤੇ ਲਏ ਮੁਹੱਲਾ ਕਲੀਨਿਕਾਂ ਅਤੇ ਪੋਰਟਾ ਕੈਬਿਨ ਮੁਹੱਲਾ ਕਲੀਨਿਕਾਂ ਨੂੰ ਬੰਦ ਕਰਨ ਦਾ ਸੰਕੇਤ ਦਿੱਤਾ ਹੈ। ਸਿਹਤ ਮੰਤਰੀ ਨੇ ਇਨ੍ਹਾਂ ਕਲੀਨਿਕਾਂ ਨੂੰ ਬੇਕਾਰ ਕਰਾਰ ਦਿੱਤਾ ਅਤੇ ਕਿਹਾ ਕਿ ਜਾਂਚ ਤੋਂ ਬਾਅਦ ਛੇਤੀ ਹੀ ਇਨ੍ਹਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਜਾਵੇਗਾ।
ਭਾਜਪਾ ਦੀ ਦਿੱਲੀ ਸਰਕਾਰ ਦੇ ਮੁਤਾਬਕ ਆਯੁਸ਼ਮਾਨ ਭਾਰਤ ਯੋਜਨਾ ਦੇ ਅਧੀਨ 10 ਅਪ੍ਰੈਲ 2025 ਨੂੰ ਦਿੱਲੀ ਭਰ ‘ਚ ਰਜਿਸਟ੍ਰੇਸ਼ਨ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 1.75 ਲੱਖ ਦਿੱਲੀ ਪਰਿਵਾਰਾਂ ਦੇ ਆਯੁਸ਼ਮਾਨ ਕਾਰਡ ਬਣਾਏ ਹਨ। ਇਨ੍ਹਾਂ ਦੀ ਆਯੁਸ਼ਮਾਨ ਕਾਰਡ ਦੀ ਵੰਡ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਜਾਵੇਗੀ। ਦਿੱਲੀ ਦੇ ਸਿਹਤ ਮੰਤਰੀ ਨੇ ਪਿਛਲੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਸਰਕਾਰੀ ਹਸਪਤਾਲਾਂ ਵਿੱਚ ਸਿਰਫ਼ 1322 ਬਿਸਤਰੇ ਜੋੜੇ ਗਏ ਸਨ ਜਦੋਂ ਕਿ ਟੀਚਾ 10 ਹਜ਼ਾਰ ਬਿਸਤਰੇ ਬਣਾਉਣ ਦਾ ਸੀ।
ਭਾਜਪਾ ਦੀ ਦਿੱਲੀ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਉਹ ਇੱਕ ਸਾਲ ‘ਚ ਬਿਸਤਰਿਆਂ ਦੀ ਘਾਟ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗੀ। ਇਸ ਤੋਂ ਇਲਾਵਾ ਦਿੱਲੀ ਦੇ ਹਸਪਤਾਲਾਂ ‘ਚ ਡਾਕਟਰਾਂ ਦੀ ਘਾਟ ਵੀ ਘੱਟ ਗਈ ਹੈ। ਜਿੱਥੇ ਪਹਿਲਾਂ 21 ਫੀਸਦੀ ਡਾਕਟਰਾਂ ਦੀ ਘਾਟ ਸੀ, ਹੁਣ ਇਹ ਘੱਟ ਕੇ 16 ਫੀਸਦੀ ਰਹਿ ਗਈ ਹੈ। ਦਿੱਲੀ ਸਰਕਾਰ ਦੇ ਇਸ ਕਦਮ ਨੂੰ ਸਿਹਤ ਸੇਵਾਵਾਂ ਨੂੰ ਵਧੇਰੇ ਪਹੁੰਚਯੋਗ ਬਣਾਉਣ ਦੀ ਦਿਸ਼ਾ ‘ਚ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਮੁਹੱਲਾ ਕਲੀਨਿਕਾਂ ਦੇ ਭਵਿੱਖ ਬਾਰੇ ਸਵਾਲ ਖੜ੍ਹੇ ਹੋ ਰਹੇ ਹਨ।
Read More: Delhi News: ਬਿਜਲੀ ਕੱਟਾਂ ਨੂੰ ਲੈ ਕੇ ਕੇਜਰੀਵਾਲ ਤੇ ਆਤਿਸ਼ੀ ਨੇ ਘੇਰੀ ਦਿੱਲੀ ਸਰਕਾ
Read More: Delhi News: ਬਿਜਲੀ ਕੱਟਾਂ ਨੂੰ ਲੈ ਕੇ ਕੇਜਰੀਵਾਲ ਤੇ ਆਤਿਸ਼ੀ ਨੇ ਘੇਰੀ ਦਿੱਲੀ ਸਰਕਾਰ