ਚੰਡੀਗੜ੍ਹ, 05 ਅਪ੍ਰੈਲ 2025: ਫਿਰੋਜ਼ਪੁਰ ‘ਚ ਅੱਜ ਇੱਕ ਵੱਡਾ ਹਾਦਸਾ (Bus Accident) ਵਾਪਰਿਆ। ਅਰਮਾਨਪੁਰਾ ਪਿੰਡ ‘ਚ ਸਥਿਤ ਗੁਰੂ ਰਾਮਦਾਸ ਪਬਲਿਕ ਸਕੂਲ ਦੀ ਬੱਸ ਬੱਚਿਆਂ ਨੂੰ ਸਕੂਲ ਛੱਡਣ ਸਮੇਂ ਹਾਦਸਾਗ੍ਰਸਤ ਹੋ ਗਈ। ਜਾਣਕਾਰੀ ਮੁਤਾਬਕ ਜਿਵੇਂ ਹੀ ਬੱਸ ਹਸਤੀ ਵਾਲਾ ਪਿੰਡ ਪਹੁੰਚੀ, ਤਾਂ ਇਹ ਸੰਤੁਲਨ ਗੁਆ ਬੈਠੀ ਅਤੇ ਸੜਕ ਦੇ ਕਿਨਾਰੇ ਨਾਲੇ ‘ਚ ਪਲਟ ਗਈ।
ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੀਆਂ ਸੀਟਾਂ ਵੀ ਉੱਖੜ ਗਈਆਂ। ਘਟਨਾ ਸਮੇਂ ਬੱਸ ‘ਚ ਲਗਭਗ ਦੋ ਦਰਜਨ ਬੱਚੇ ਸਵਾਰ ਸਨ। ਹਾਲਾਂਕਿ, ਡਰਾਈਵਰ ਅਤੇ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਜ਼ਿਆਦਾਤਰ ਬੱਚੇ ਬਚ ਗਏ।
ਹਾਦਸੇ (Bus Accident) ਦਾ ਪਤਾ ਲੱਗਦੇ ਹੀ ਪਿੰਡ ਵਾਸੀਆਂ ਨੇ ਤੁਰੰਤ ਬੱਸ ਦੀਆਂ ਖਿੜਕੀਆਂ ਤੋੜ ਦਿੱਤੀਆਂ ਅਤੇ ਬੱਚਿਆਂ ਨੂੰ ਬਾਹਰ ਕੱਢਿਆ। ਬੱਚਿਆਂ ਦੀਆਂ ਚੀਕਾਂ ਸੁਣ ਕੇ ਪਿੰਡ ਵਾਸੀ ਵੀ ਮੌਕੇ ‘ਤੇ ਪਹੁੰਚ ਗਏ ਅਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
Read More: ਪਿੰਡ ਚੱਕਾਂਵਾਲੀ ‘ਚ ਨਿੱਜੀ ਸਕੂਲ ਦੀ ਬੱਸ ਪਲਟੀ, ਕਈ ਬੱਚੇ ਜ਼ਖਮੀ, ਦੋ ਬੱਚਿਆਂ ਨੂੰ ਲੱਗੀਆਂ ਗੰਭੀਰ ਸੱਟਾਂ