IGNOU

IGNOU ਵਿਖੇ B.Ed ਅਤੇ B.Sc ਨਰਸਿੰਗ (PB) ਪ੍ਰਵੇਸ਼ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਸ਼ੁਰੂ

ਚੰਡੀਗੜ੍ਹ, 5 ਫਰਵਰੀ 2025: ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (IGNOU) ਨੇ ਜਨਵਰੀ 2025 ਸੈਸ਼ਨ ਲਈ ਬੀ.ਐੱਡ ਅਤੇ ਬੀ.ਐਸਸੀ ਨਰਸਿੰਗ (ਪੀ.ਬੀ.) ਪ੍ਰਵੇਸ਼ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਇਗਨੂੰ ਕਰਨਾਲ ਦੇ ਖੇਤਰੀ ਨਿਰਦੇਸ਼ਕ ਡਾ. ਧਰਮ ਪਾਲ ਨੇ ਕਿਹਾ ਕਿ ਯੂਨੀਵਰਸਿਟੀ ‘ਚ ਬੀ.ਐੱਡ. ਪ੍ਰੋਗਰਾਮ ਦੀ ਘੱਟੋ-ਘੱਟ ਮਿਆਦ ਦੋ ਸਾਲ ਹੈ। ਬੈਚਲਰ ਆਫ਼ ਐਜੂਕੇਸ਼ਨ (ਬੀ.ਐੱਡ.) ਪ੍ਰੋਗਰਾਮ ਸਿਰਫ਼ ਅੰਗਰੇਜ਼ੀ ਅਤੇ ਹਿੰਦੀ ਮਾਧਿਅਮ ‘ਚ ਪੇਸ਼ ਕੀਤਾ ਜਾਂਦਾ ਹੈ। ਉਮੀਦਵਾਰਾਂ ਕੋਲ ਵਿਗਿਆਨ, ਸਮਾਜਿਕ ਵਿਗਿਆਨ/ਵਣਜ/ਮਾਨਵਤਾ ਵਿੱਚ ਬੈਚਲਰ ਡਿਗਰੀ ਅਤੇ/ਜਾਂ ਮਾਸਟਰ ਦੀ ਡਿਗਰੀ ਘੱਟੋ-ਘੱਟ 50% ਅੰਕਾਂ ਨਾਲ ਹੋਵੇ ਜਾਂ ਇੰਜੀਨੀਅਰਿੰਗ ਜਾਂ ਤਕਨਾਲੋਜੀ ਵਿੱਚ ਵਿਗਿਆਨ ਅਤੇ ਗਣਿਤ ਵਿੱਚ 55% ਅੰਕਾਂ ਨਾਲ ਗ੍ਰੈਜੂਏਸ਼ਨ ਹੋਵੇ ਜਾਂ ਇਸਦੇ ਬਰਾਬਰ ਦੀ ਕੋਈ ਹੋਰ ਯੋਗਤਾ ਹੋਵੇ ਅਤੇ ਮੁੱਢਲੀ ਸਿੱਖਿਆ ਵਿੱਚ ਸਿਖਲਾਈ ਪ੍ਰਾਪਤ ਇਨ-ਸਰਵਿਸ ਅਧਿਆਪਕ ਹੋਣ ਅਤੇ ਉਹ ਉਮੀਦਵਾਰ ਜਿਨ੍ਹਾਂ ਨੇ NCTE ਮਾਨਤਾ ਪ੍ਰਾਪਤ ਅਧਿਆਪਕ ਸਿੱਖਿਆ ਪ੍ਰੋਗਰਾਮ “ਆਹਮੋ-ਸਾਹਮਣੇ” ਮੋਡ ਵਿੱਚ ਪੂਰਾ ਕੀਤਾ ਹੋਵੇ। ਉਹ ਬੀ.ਐੱਡ. ਲਈ ਦਾਖਲਾ ਪ੍ਰੀਖਿਆ ਦੇ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਦਾਖਲਾ ਪ੍ਰੀਖਿਆ ਲਈ ਔਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਤਾਰੀਖ਼ 21 ਫਰਵਰੀ, 2025 ਨਿਰਧਾਰਤ ਕੀਤੀ ਹੈ।

Read More: IGNOU Admission 2025: ਇਗਨੂੰ ‘ਚ ਜਨਵਰੀ 2025 ਸੈਸ਼ਨ ਲਈ ਦਾਖਲਾ ਸ਼ੁਰੂ

Scroll to Top