iPhone

iOS 18.3 Update: ਐਪਲ ਨੇ iPhone ਲਈ ਨਵਾਂ OS ਅਪਡੇਟ ਕੀਤਾ ਜਾਰੀ

ਚੰਡੀਗੜ੍ਹ, 28 ਜਨਵਰੀ 2025: ਐਪਲ ਨੇ iPhone ਲਈ iOS 18.3 ਅਪਡੇਟ ਰੋਲ ਆਊਟ ਕਰ ਦਿੱਤਾ ਹੈ। ਇਹ ਅਪਡੇਟ ਇਸਦੇ ਪਹਿਲੇ ਦੋ ਵੱਡੇ ਅਪਡੇਟਾਂ ਨਾਲੋਂ ਛੋਟਾ ਹੈ ਜੋ ਐਪਲ ਇੰਟੈਲੀਜੈਂਸ – ਕੰਪਨੀ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਸੂਟ ਦੇ ਅਧੀਨ ਕਈ ਨਵੀਆਂ ਵਿਸ਼ੇਸ਼ਤਾਵਾਂ ਲਿਆਉਂਦੇ ਸਨ, ਹਾਲਾਂਕਿ ਇਹ ਨੋਟੀਫਿਕੇਸ਼ਨ ਸਮਰੀਜ਼ ਫ਼ੀਚਰ ‘ਚ ਮਹੱਤਵਪੂਰਨ ਬਦਲਾਅ ਲਿਆਉਂਦਾ ਹੈ ਜੋ ਹਾਲ ਹੀ ‘ਚ ਰੋਲ ਆਊਟ ਕੀਤਾ ਗਿਆ ਸੀ। ਇਸਨੂੰ ਗਲਤ ਜਾਣਕਾਰੀ ਪੈਦਾ ਕਰਨ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।ਇਸ ਤੋਂ ਇਲਾਵਾ, ਇਸ ‘ਚ ਕੈਲਕੁਲੇਟਰ ਐਪ ਅਤੇ ਐਪਲ ਇੰਟੈਲੀਜੈਂਸ ਦੇ ਆਪਟ-ਇਨ ਸਿਸਟਮ ਨਾਲ ਸਬੰਧਤ ਸੁਧਾਰ ਵੀ ਸ਼ਾਮਲ ਹਨ।

ਐਪਲ ਦੇ ਰਿਲੀਜ਼ ਨੋਟਸ ਦੇ ਮੁਤਬਕ iOS 18.3 ਅਪਡੇਟ ਉਹਨਾਂ ਸਾਰੇ ਆਈਫੋਨ (iPhone) ਮਾਡਲਾਂ ਲਈ ਹੈ ਜੋ iOS 18 ਨੂੰ ਸਪੋਰਟ ਕਰਦੇ ਹਨ। ਇਸ ਅਪਡੇਟ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਨੋਟੀਫਿਕੇਸ਼ਨ ਸਮਰੀਜ਼ ਫੀਚਰ ‘ਚ ਬਦਲਾਅ ਹੈ। ਇਸਨੂੰ ਹੁਣ ਡਿਫਾਲਟ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ ਅਤੇ ਨਿਊਜ਼-ਐਂਟਰਟੇਨਮੈਂਟ ਸ਼੍ਰੇਣੀ ਲਈ ਅਣਉਪਲਬੱਧ ਕਰ ਦਿੱਤਾ ਗਿਆ ਹੈ। ਜੋ ਉਪਭੋਗਤਾ ਇਸਨੂੰ ਸਮਰੱਥ ਬਣਾਉਣਾ ਚਾਹੁੰਦੇ ਹਨ, ਉਹ ਇਸਨੂੰ ਦੁਬਾਰਾ ਉਪਲਬਧ ਹੋਣ ‘ਤੇ ਵਰਤ ਸਕਣਗੇ।

ਇਹ ਫ਼ੀਚਰ ਸਭ ਤੋਂ ਪਹਿਲਾਂ iOS 18.1 ਦੇ ਨਾਲ ਪੇਸ਼ ਕੀਤੀ ਸੀ ਅਤੇ ਇਸਦਾ ਉਦੇਸ਼ ਸੂਚਨਾਵਾਂ ਤੋਂ ਜਾਣਕਾਰੀ ਨੂੰ ਸੰਖੇਪ ਕਰਨਾ ਸੀ ਤਾਂ ਜੋ ਉਪਭੋਗਤਾ ਮੁੱਖ ਵੇਰਵਿਆਂ ਨੂੰ ਜਲਦੀ ਦੇਖ ਸਕਣ, ਹਾਲਾਂਕਿ ਕਈ ਮੀਡੀਆ ਹਾਊਸਾਂ ਨੇ ਐਪਲ ‘ਤੇ ਇਸ ਵਿਸ਼ੇਸ਼ਤਾ ਦੇ ਕਾਰਨ ਗਲਤ ਜਾਣਕਾਰੀ ਫੈਲਾਉਣ ਦਾ ਦੋਸ਼ ਲਗਾਇਆ ਸੀ। ਐਪਲ ਨੇ ਉਸ ਸਮੇਂ ਨਾ ਤਾਂ ਇਸ ਫ਼ੀਚਰ ਨੂੰ ਹਟਾਇਆ ਅਤੇ ਨਾ ਹੀ ਕੋਈ ਫਿਕਸ ਜਾਰੀ ਕੀਤਾ। ਹੁਣ iOS 18.3 ‘ਚ ਇਸਨੂੰ ਡਿਫਾਲਟ ਤੌਰ ‘ਤੇ ਡਿਸੇਬਲ ਕਰ ਦਿੱਤਾ ਗਿਆ ਹੈ ਅਤੇ ਇੱਕ ਚਿਤਾਵਨੀ ਸੁਨੇਹਾ ਵੀ ਜੋੜਿਆ ਗਿਆ ਹੈ ਜੋ ਕਹਿੰਦਾ ਹੈ, “ਇਸ ‘ਚ ਗਲਤੀਆਂ ਹੋ ਸਕਦੀਆਂ ਹਨ।”

Read More: Samsung Galaxy S23 ਦੀ ਕੀਮਤ ‘ਚ ਆਈ ਭਾਰੀ ਗਿਰਾਵਟ, ਇਹਨਾਂ ਸਮਾਰਟਫੋਨਾਂ ਨੂੰ ਬਹੁਤ ਹੀ ਕਿਫਾਇਤੀ ਕੀਮਤਾਂ ‘ਤੇ ਖਰੀਦੋ

Scroll to Top