9 ਨਵੰਬਰ 2024: ਸਮੋਸੇ ਮਾਮਲੇ ਨੂੰ ਲੈ ਕੇ ਸ਼ਿਮਲਾ ਵਿੱਚ ਭਾਰਤੀ ਜਨਤਾ ਯੁਵਾ ਮੋਰਚਾ ਦੇ ਵਰਕਰਾਂ ਦੇ ਵਲੋਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ (Chief Minister Sukhwinder Singh Sukhu)ਦੀ ਅਗਵਾਈ ਵਿੱਚ ਸੂਬਾ ਸਰਕਾਰ ਖ਼ਿਲਾਫ਼ ‘ਸਮੋਸਾ’ ਮਾਰਚ ਕੱਢਿਆ।
ਉਥੇ ਹੀ ਭਾਜਪਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਤਿਲਕ ਰਾਜ ਸ਼ਰਮਾ ਨੇ ਕਿਹਾ, “ਹਿਮਾਚਲ ਪੂਰੇ ਦੇਸ਼ ਵਿਚ ਮਜ਼ਾਕ ਬਣ ਗਿਆ ਹੈ। ਦੱਸ ਦੇਈਏ ਕਿ ਸੂਬੇ ‘ਤੇ ਕਈ ਤਰ੍ਹਾਂ ਦੇ ਚੁਟਕਲੇ ਲਿਖੇ ਜਾ ਰਹੇ ਹਨ। ਹਿਮਾਚਲ ਦਾ ਵਾਰ-ਵਾਰ ਮਜ਼ਾਕ ਨਹੀਂ ਬਣਾਇਆ ਜਾਣਾ ਚਾਹੀਦਾ। ਟੈਕਸ ਦੀ ਗੱਲ ਹੋ ਰਹੀ ਹੈ ਅਤੇ ਹੁਣ ਹਿਮਾਚਲ ਪ੍ਰਦੇਸ਼ ਦੇ ਲੋਕ ਭੋਲੇ ਹਨ, ਪਰ ਸਰਕਾਰ ਨੂੰ ਆਪਣਾ ਰੱਥ ਵਿਕਾਸ ਦੀ ਦਿਸ਼ਾ ਵੱਲ ਮੋੜਨਾ ਚਾਹੀਦਾ ਹੈ।