Pathankot

Pathankot: ਪਠਾਨਕੋਟ ‘ਚ ਮੁੜ ਦਿਖੇ ਚਾਰ ਸ਼ੱਕੀ ਵਿਅਕਤੀ, ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ

ਚੰਡੀਗੜ੍ਹ, 30 ਅਗਸਤ 2024: ਪਠਾਨਕੋਟ (Pathankot) ‘ਚ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਇਲਾਕੇ ‘ਚ ਲਗਾਤਾਰ ਸ਼ੱਕੀਆਂ ਵਿਅਕਤੀਆਂ ਦੇ ਦੇਖ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ | ਹੁਣ 29 ਅਗਸਤ ਦੀ ਰਾਤ ਨੂੰ ਪਿੰਡ ਚਕਰਾਲ ‘ਚ ਪਿੰਡ ਵਾਸੀਆਂ ਨੇ ਚਾਰ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਗਿਆ ਹੈ | ਸਰਹੱਦੀ ਖੇਤਰ ‘ਚ ਇਸ ਪਿੰਡ ਤੋਂ ਥੋੜ੍ਹੀ ਦੂਰੀ ’ਤੇ ਜੰਮੂ-ਕਸ਼ਮੀਰ ਦੀ ਸਰਹੱਦ ਵੀ ਪੈਂਦੀ ਹੈ।ਇਸਤੋਂ ਦੋ ਦਿਨ ਪਹਿਲਾਂ ਪਿੰਡ ਛੋਡੀਆਂ ਵਿੱਚ ਤਿੰਨ ਸ਼ੱਕੀ ਵਿਅਕਤੀ ਦੇਖੇ ਏ ਸਨ |

ਜਾਣਕਾਰੀ ਮੁਤਾਬਕ ਰਾਤ ਕਰੀਬ 8.30 ਵਜੇ ਪਿੰਡ ਦੇ ਨੌਜਵਾਨ ਰਿਸ਼ੂ ਨੇ ਪਿੰਡ ਦੇ ਮੋੜ ਨੇੜੇ ਗੰਨੇ ਦੇ ਖੇਤ ਦੇ ਬਾਹਰ ਫੌਜ ਦੀ ਵਰਦੀ ਵਿੱਚ ਦੋ ਸ਼ੱਕੀ ਵਿਅਕਤੀਆਂ ਨੂੰ ਦੇਖਿਆ। ਨੌਜਵਾਨ ਦੇ ਪੁੱਛਣ ‘ਤੇ ਉਨ੍ਹਾਂ ਨੇ ਕਿਹਾ ਕਿ ਸੈਰ ਕਰਨ ਜਾ ਰਹੇ ਹਾਂ , ਉਨ੍ਹਾਂ ਕੋਲ ਕੋਈ ਹਥਿਆਰ ਨਹੀਂ ਸੀ | ਇਸ ਪਿੰਡ ਦੇ ਲੋਕ ਰਾਤ ਨੂੰ ਕੋਈ ਪਹਿਰਾ ਦਿੰਦੇ ਹਨ | ਕੁਝ ਦੇਰ ਬਾਅਦ ਰਾਤ ਕਰੀਬ 10.45 ਵਜੇ ਪਿੰਡ ਦੇ ਹੀ ਇੱਕ ਹੋਰ ਵਿਅਕਤੀ ਨੇ ਸੈਰ ਕਰਦੇ ਸਮੇਂ ਪਿੰਡ ਦੇ ਮੋੜ ’ਤੇ ਪਾਣੀ ਵਾਲੀ ਟੈਂਕੀ ਦੇ ਸਾਹਮਣੇ ਗੰਨੇ ਦੇ ਖੇਤ ਦੇ ਬਾਹਰ ਚਾਰ ਸ਼ੱਕੀ ਵਿਅਕਤੀਆਂ ਨੂੰ ਦੇਖਿਆ।

ਇਨ੍ਹਾਂ ਸ਼ੱਕੀ ਵਿਅਕਤੀਆਂ ਬਾਰੇ ਪੁਲਿਸ (Pathankot) ਨੂੰ ਸੂਚਨਾ ਦਿੱਤੀ ਗਈ | ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪਿੰਡ ਪਹੁੰਚੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ। ਸ਼ੱਕੀਆਂ ਨੂੰ ਫੜਨ ਲਈ ਡਰੋਨ ਦੀ ਵੀ ਮੱਦਦ ਲਈ ਜਾ ਰਹੀ ਹੈ।

Scroll to Top