ਚੰਡੀਗੜ੍ਹ, 03 ਅਗਸਤ 2024: ਪੈਰਿਸ ਓਲੰਪਿਕ 2024 (Paris Olympics 2024) ‘ਚ ਭਾਰਤ ਦੀਆਂ ਤਜਰਬੇਕਾਰ ਤੀਰਅੰਦਾਜ਼ਾਂ ਦੀਪਿਕਾ ਕੁਮਾਰੀ (Deepika Kumari) ਅਤੇ ਭਜਨ ਕੌਰ ਸ਼ਨੀਵਾਰ ਨੂੰ ਬੀਬੀਆਂ ਦੇ ਵਿਅਕਤੀਗਤ ਵਰਗ ‘ਚ ਚੁਣੌਤੀ ਪੇਸ਼ ਕਰਨ ਉਤਰੀਆਂ । ਭਜਨ ਕੌਰ (Bhajan Kaur) ਪ੍ਰੀ-ਕੁਆਰਟਰ ਫਾਈਨਲ ‘ਚ ਇੰਡੋਨੇਸ਼ੀਆ ਦੀ ਖਿਡਾਰਨ ਤੋਂ ਹਾਰ ਮਿਲੀ ਅਤੇ ਭਜਨ ਕੌਰ ਦਾ ਸਫ਼ਰ ਪ੍ਰੀ ਕੁਆਰਟਰ ਫਾਈਨਲ ‘ਚ ਹੀ ਸਮਾਪਤ ਹੋ ਗਿਆ | ਦੂਜੇ ਪਾਸੇ ਦੀਪਿਕਾ ਕੁਮਾਰੀ ਨੇ ਆਖਰੀ-16 ਰਾਊਂਡ’ਚ ਜਰਮਨੀ ਦੀ ਮਿਸ਼ੇਲ ਕ੍ਰੋਪੇਨ ਨੂੰ ਹਰਾ ਕੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕੀਤਾ ਸੀ । ਹਾਲਾਂਕਿ ਪਿਛਲੇ ਅੱਠ ਮੈਚਾਂ ‘ਚ ਬੜ੍ਹਤ ਲੈਣ ਦੇ ਬਾਵਜੂਦ ਦੀਪਿਕਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਸੈਮੀਫਾਈਨਲ ‘ਚ ਨਹੀਂ ਪਹੁੰਚ ਸਕੀ।
ਜੂਨ 21, 2025 1:01 ਪੂਃ ਦੁਃ