ਚੰਡੀਗੜ੍ਹ, 31 ਜੁਲਾਈ 2024: ਗੁਲਾਬ ਚੰਦ ਕਟਾਰੀਆ (Gulab Chand Kataria) ਨੇ ਅੱਜ ਪੰਜਾਬ ਦੇ ਨਵੇਂ ਰਾਜਪਾਲ ਵਜੋਂ ਸਹੁੰ ਚੁੱਕੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਉਨ੍ਹਾਂ ਨੂੰ ਰਾਜ ਭਵਨ ਵਿਖੇ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਗੁਲਾਬ ਚੰਦ ਕਟਾਰੀਆ ਨੇ ਸਹੁੰ ਚੁੱਕਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ।
ਗੁਲਾਬ ਚੰਦ ਕਟਾਰੀਆ (Gulab Chand Kataria) ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਅਸੀਂ ਜਨਤਾ ਦੇ ਸੇਵਕ ਹਾਂ ਅਤੇ ਵਰਕਰਾਂ ਦੀ ਬਦੌਲਤ ਹੀ ਇਸ ਅਹੁਦੇ ‘ਤੇ ਪਹੁੰਚੇ ਹਾਂ। “ਮੇਰੀ ਕੋਸ਼ਿਸ਼ ਰਹੇਗੀ ਕਿ ਜਨਤਾ ਲਈ ਵੱਧ ਤੋਂ ਵੱਧ ਕੰਮ ਕਰਾਂ ਅਤੇ ਪੰਜਾਬ ਦੇ ਮਾਣ ਨੂੰ ਅੱਗੇ ਲੈ ਕੇ ਜਾਵਾਂ” | ਪੰਜਾਬ ਸਰਕਾਰ ਨਾਲ ਰਿਸ਼ਤਿਆਂ ‘ਤੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ‘ਰਿਸ਼ਤਿਆਂ ਨੂੰ ਸੁਧਾਰ ਕੇ ਹੀ ਕੰਮ ਕੀਤਾ ਜਾ ਸਕਦਾ ਹੈ। ਹੁਣੇ ਹੁਣੇ ਨਵੀਂ ਜ਼ਿੰਮੇਵਾਰੀ ਮਿਲੀ ਹੈ। ਜਦੋਂ ਮੈਂ ਤੁਹਾਨੂੰ ਛੇ ਮਹੀਨਿਆਂ ਬਾਅਦ ਮਿਲਾਂਗਾ, ਮੈਂ ਇਸ ਦਾ ਸਹੀ ਜਵਾਬ ਦੇ ਸਕਾਂਗਾ।