Arvind Kejriwal

CM ਭਗਵੰਤ ਮਾਨ ਅੱਜ ਨਵੀਂ ਮਾਲਵਾ ਨਹਿਰ ਦੀ ਉਸਾਰੀ ਵਾਲੀ ਥਾਂ ਦਾ ਕਰਨਗੇ ਮੁਆਇਨਾ

ਚੰਡੀਗੜ੍ਹ, 27 ਜੁਲਾਈ 2024: ਮੁੱਖ ਮੰਤਰੀ ਭਗਵੰਤ ਮਾਨ ਅੱਜ ਨਵੀਂ ਮਾਲਵਾ ਨਹਿਰ (New Malwa Canal) ਦੀ ਉਸਾਰੀ ਵਾਲੀ ਥਾਂ ਦਾ ਮੁਆਇਨਾ ਕਰਨਗੇ। ਪੰਜਾਬ ਸਰਕਾਰ ਦਾ ਮਿਸ਼ਨ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣਾ ਹੈ, ਜਿਸ ਤਹਿਤ ਮੁੱਖ ਮੰਤਰੀ ਨੇ ਨਵੀਂ ਨਹਿਰ ਬਣਾਉਣ ਦੀ ਯੋਜਨਾ ਬਣਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਗਿੱਦੜਬਾਹਾ ਦੇ ਪਿੰਡ ਦੋਦਾ ਦਾ ਦੌਰਾ ਕਰਨਗੇ।

ਕੁਝ ਦਿਨ ਪਹਿਲਾਂ ਮੁੱਖ ਮੰਤਰੀ ਨੇ ਨਵੀਂ ਨਹਿਰ ਬਣਾਉਣ ਦਾ ਐਲਾਨ ਕੀਤਾ ਸੀ। ਇਹ ਨਹਿਰ ਹਰੀਕੇ ਹੈੱਡ ਤੋਂ ਰਾਜਸਥਾਨ ਸਰਹੱਦ ਤੱਕ ਬਣਾਈ ਜਾਵੇਗੀ, ਜਿਸ ਰਾਹੀਂ ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਬਠਿੰਡਾ, ਅਬੋਹਰ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਦੇ ਕਿਸਾਨਾਂ ਨੂੰ ਇਸ ਨਹਿਰ ਰਾਹੀਂ ਪਾਣੀ ਮਿਲੇਗਾ। ਪੰਜਾਬ ‘ਚ ਕਈ ਦਹਾਕਿਆਂ ਬਾਅਦ ਨਵੀਆਂ ਨਹਿਰਾਂ ਬਣਨਗੀਆਂ।

Scroll to Top