ਚੰਡੀਗੜ੍ਹ, 26 ਜੂਨ 2024: ਭਾਜਪਾ ਦੇ ਸੰਸਦ ਮੈਂਬਰ ਓਮ ਬਿਰਲਾ (Om Birla) ਦੂਜੀ ਵਾਰ ਲੋਕ ਸਭਾ ਦੇ ਸਪੀਕਰ ਚੁਣੇ ਗਏ ਹਨ। ਸੰਸਦ ‘ਚ ਓਮ ਬਿਰਲਾ ਨੂੰ ਆਵਾਜ਼ੀ ਵੋਟ ਨਾਲ ਸਪੀਕਰ ਚੁਣਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਰਵਾਇਤ ਅਨੁਸਾਰ ਨਵੇਂ ਸਪੀਕਰ ਓਮ ਬਿਰਲਾ ਨੂੰ ਸੀਟ ‘ਤੇ ਬਿਠਾਇਆ।
ਇਸਦੇ ਨਾਲ ਹੀ ਲੋਕ ਸਭਾ ਸਪੀਕਰ ਦੀ ਚੋਣ ਹੁੰਦੇ ਹੀ ਪ੍ਰੋਟਮ ਸਪੀਕਰ ਭ੍ਰਿਤਹਰੀ ਮਹਿਤਾਬ ਨੂੰ ਪ੍ਰੋਟਮ ਸਪੀਕਰ ਦੀ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਹੈ । ਦੂਜੇ ਪਾਸੇ ਡਿਪਟੀ ਸਪੀਕਰ ਦੇ ਅਹੁਦੇ ‘ਤੇ ਵਿਰੋਧੀ ਧਿਰ ਦੀ ਦਾਅਵੇਦਾਰੀ ਨੂੰ ਲੈ ਕੇ ਸੱਤਾਧਾਰੀ ਧਿਰ ਨਾਲ ਟਕਰਾਅ ਚੱਲ ਰਿਹਾ ਹੈ।