Anurag Agarwal

ਸੈਲਫੀ ਲੈ ਕੇ ਪੁਰਸਕਾਰ ਪਾਉਣ, ਲੋਕਤੰਤਰ ਨੂੰ ਮਜ਼ਬੂਤ ਬਣਾਉਣ: ਅਨੁਰਾਗ ਅਗਰਵਾਲ

ਚੰਡੀਗੜ੍ਹ, 20 ਮਈ 2024: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੂਰਾਗ ਅਗਰਵਾਲ (Anurag Agarwal) ਨੇ ਕਿਹਾ ਕਿ ਜਿਸ ਤਰ੍ਹਾ ਕ੍ਰਿਕਟ ਮੈਚ ਵਿਚ ਇਕ-ਇਕ ਦੌੜ ਦਾ ਮਹਤੱਵ ਹੁੰਦਾ ਹੈ, ਉਸੇ ਤਰ੍ਹਾ ਲੋਕੰਤੰਤਰ ਦੇ ਇਸ ਤਿਉਹਾਰ ਵਿਚ ਇਕ-ਇਕ ਵੋਟ ਦਾ ਬਹੁਤ ਵੱਡਾ ਮਹਤੱਵ ਹੈ। ਅਜਿਹੇ ਵਿਚ 25 ਮਈ ਨੂੰ ਲੋਕ ਸਭਾ ਆਮ ਚੋਣ 2024 ਲਈ ਸੂਬੇ ਦੇ ਨਾਗਰਿਕ ਪੂਰੇ ਉਤਸਾਹ ਦੇ ਨਾਲ ਆਪਣੇ ਵੋਟ ਦੀ ਵਰਤੋ ਕਰਨ।

ਉਨ੍ਹਾਂ ਨੇ ਕਿਹਾ ਕਿ ਇਸ ਤਿਉਹਾਰ ਨੂੰ ਹੋਰ ਵੀ ਵੱਧ ਉਤਸਾਹ ਜਨਕ ਬਣਾਉਣ ਲਈ ਰਾਜ ਦੇ ਵਿਦਿਆਰਥੀਆਂ ਦੇ ਲਈ ਪੁਰਸਕਾਰ ਜਿੱਤਣ ਦਾ ਵੀ ਇਕ ਸੁਨਹਿਰਾ ਮੌਕਾ ਉਪਲਬੱਧ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜੋ ਵਿਦਿਆਰਥੀ ਆਪਣੇ ਮਾਤਾ-ਪਿਤਾ, ਦਾਦਾ-ਦਾਦੀ ਅਤੇ ਸਗੇ ਸਬੰਧਿਆਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨਗੇ ਅਤੇ ਵੋਟ ਪਾਉਣ ਦੇ ਬਾਅਦ ਨੀਤੀ ਸਿਆਹੀ ਲੱਗੀ ਉਂਗਲੀ ਦੇ ਨਾਲ ਸੈਲਫੀ ਅਪਲੋਡ ਕਰਣਗੇ ਉਨ੍ਹਾਂ ਨੁੰ ਪੁਰਸਕਾਰ ਜਿੱਤਣ ਦਾ ਮੌਕਾ ਮਿਲੇਗਾ।

ਅਨੁਰਾਗ ਅਗਰਵਾਲ (Anurag Agarwal) ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ‘ਤੇ ਪਹਿਲਾ ਸਥਾਨ ਪਾਉਣ ਵਾਲੇ ਜੇਤੂ ਨੂੰ 10 ਹਜ਼ਾਰ, ਦੂਜਾ ਸਥਾਨ ਪਾਉਣ ਵਾਲੇ ਨੂੰ 5 ਹਜ਼ਾਰ ਅਤੇ ਤੀਜਾ ਸਥਾਨ ਪਾਉਣ ਵਾਲੇ ਜੇਤੂ ਨੂੰ 2500 ਰੁਪਏ ਦਾ ਨਗਦ ਪੁਰਸਕਾਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਜ਼ਿਲ੍ਹਾ ਪੱਧਰ ‘ਤੇ ਸਭ ਤੋਂ ਵੱਧ ਸੈਲਫੀ ਅਪਲੋਡ ਕਰਵਾਉਣ ਵਾਲੇ ਸਕੂਲ ਨੂੰ 25 ਹਜ਼ਾਰ ਰੁਪਏ ਦਾ ਨਗਦ ਪੁਰਸਕਾਰ ਕੀਤਾ ਜਾਵੇਗਾ।

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਹੈ ਕਿ ਉਹ ਸੈਲਫੀ ਲੈ ਕੇ ਚੋਣ ਕਮਿਸ਼ਨ ਦੀ ਵੈੱਬਸਾਈਟ ‘ਤੇ ਅਪਲੋਡ ਕਰਨ ਅਤੇ ਇਹ ਪੁਰਸਕਾਰ ਪਾਉਣ ਅਤੇ ਲੋਕਤੰਤਰ ਨੂੰ ਮਜਬੂਤ ਬਣਾਉਣ ਵਿਚ ਆਪਣਾ ਸਹਿਯੋਗ ਦੇਣ। ਇਸ ਸਬੰਧ ਵਿਚ ਵਧੇਰੇ ਜਾਣਕਾਰੀ ਲਈ ਵੋਟਰ ਹੈਲਪਲਾਈਨ ਨੰਬਰ 1950 ‘ਤੇ ਵੀ ਫੋਨ ਕਰ ਕੇ ਜਾਣਕਾਰੀ ਲਈ ਜਾ ਸਕਦੀ ਹੈ। ਇਸ ਮੁਹਿੰਮ ਦੇ ਸਬੰਧ ਵਿਚ ਸਾਰੇ ਸਕੂਲਾਂ ਵਿਚ ਲਗਾਤਾਰ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਵੱਧ ਤੋਂ ਵੱਧ ਗਿਣਤੀ ਵਿਚ ਇਸ ਮੌਕਾ ਦਾ ਲਾਭ ਚੁੱਕ ਸਕਣ।

Scroll to Top