ਚੰਡੀਗੜ੍ਹ, 15 ਮਈ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਦੀ ਅਗਵਾਈ ਹੇਠ ਹੋਈ ਇੱਥੇ ਹੋਈ ਮੰਤਰੀ ਮੰਡਲ (Haryana Cabinet) ਦੀ ਬੈਠਕ ਵਿਚ ਹਰਿਆਣਾ ਪੁਲਿਸ (ਜ਼ਿਲ੍ਹਾ (ਆਮ ਕਾਡਰ) ਵਿਚ ਭਾਰਤੀ ਰਿਜਰਵ ਬਟਾਲੀਅਨ ਦੇ ਪੁਲਿਸ ਪਰਸੋਨਲ ਦਾ ਮਰਜ) ਨਿਯਮ, 2024 ਨੂੰ ਮਨਜ਼ੂਰੀ ਦਿੱਤੀ ਗਈ।
‘ਨਿਯਮਾਂ ਅਨੁਸਾਰ ਹੈਡ ਕਾਂਸਟੇਬਲ ਸੀ-1 ਕਾਂਸਟੇਬਲ ਅਤੇ ਛੋਟ ਪ੍ਰਾਪਤ ਹੈਂਡ ਕਾਂਸਟੇਬਲ /ਕਾਂਸਟੇਬਲ ਦੇ ਰੈਂਕ ਵਾਲੇ ਭਾਰਤੀ ਰਿਜਰਵ ਬਟਾਲੀਅਨ ਦੇ ਪੁਲਿਸ ਕਰਮਚਾਰੀਆਂ ਨੂੰ 15 ਸਾਲ ਦੀ ਸੰਤੋਸ਼ਜਨਮ ਸੇਵਾ ਪੂਰੀ ਕਰਨ ਅਤੇ ਪਹਿਲੇ ਅਤੇ ਦੂਜੇ ਪੜਾਅ ਦੇ ਸਿਖਲਾਈ ਦੇ ਬਾਅਦ ਜ਼ਿਲ੍ਹਾ ਪੁਲਿਸ (ਆਮ ਕਾਡਰ) ਵਿਚ ਮਰਜ ਦਾ ਵਿਕਲਪ ਦਿੱਤਾ ਜਾਵੇਗਾ।
ਹਰਿਆਣਾ ਦੇ ਪੁਲਿਸ ਮਹਾਨਿਦੇਸ਼ਕ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਲਈ ਹਰ ਸਾਲ 31 ਜਨਵਰੀ ਤੱਕ ਭਾਰਤੀ ਰਿਜਰਵ ਬਟਾਲੀਅਨ ਦੇ ਹੈਡ ਕਾਂਸਟੇਬਲ, ਸੀ-1 ਕਾਂਸਟੇਬਲ ਅਤੇ ਛੋਟ ਪ੍ਰਾਪਤ ਹੈਡ ਕਾਂਸਟੇਬਲ/ਕਾਂਸਟੇਬਲਾਂ ਵਿੱਚੋਂ ਭਰੀ ਜਾਣ ਵਾਲੀ ਖਾਲੀ ਥਾਵਾਂ ਦੀ ਗਿਣਤੀ ਨੋਟੀਫਾਇਡ ਕੀਤੀ ਜਾਵੇਗੀ। ਇੰਨ੍ਹਾਂ ਵਿੱਚੋਂ ਜਿਨ੍ਹਾਂ ਕਰਮਚਾਰੀਆਂ ਨੂੰ ਜ਼ਿਲ੍ਹਾ ਪੁਲਿਸ (ਆਮ ਕਾਡਰ) ਵਿਚ ਮਰਜ/ਜੁਆਇੰਨਿੰਗ ਲਈ ਚੁਣਿਆ ਜਾਵੇਗਾ, ਬਾਅਦ ਵਿਚ ਉਨ੍ਹਾਂ ਨੂੰ 3 ਮਹੀਨੇ ਦੇ ਲਈ ਇਕ ਪ੍ਰੇਰਣ ਸਿਖਲਾਈ ਅਤੇ ਜ਼ਿਲ੍ਹਾ ਵਿਵਹਾਰਿਕ ਸਿਖਲਾਈ ਤੋਂ ਗੁਜਰਨਾ ਹੋਵੇਗਾ। ਇਹ ਸਿਖਲਾਈ ਪ੍ਰੋਗ੍ਰਾਮ ਜਰੂਰੀ ਹੋਵੇਗਾ ਅਤੇ ਕਿਸੀ ਵੀ ਸਥਿਤੀ ਇਸ ਤੋਂ ਛੋਟ ਨਹੀਂ ਦਿੱਤੀ ਜਾਵੇਗੀ।
ਮੰਤਰੀ ਮੰਡਲ (Haryana Cabinet) ਨੇ ਮਾਜਰਾ ਸਹਿਕਾਰੀ ਬਹੁਉਦੇਸ਼ੀ ਸੋਸਾਇਟੀ ਲਿਮੀਟੇਡ, ਮਾਜਰਾ (ਭਾਲਖੀ) ਦੇ ਪੱਖ ਏਮਸ ਦੇ ਨਿਰਮਾਣ ਲਈ 10 ਭੂਮੀ ਮਾਲਿਕਾਂ ਵੱਲੋਂ 28 ਏਕੜ 04 ਕਰਨਾਲ 10 ਮਰਲਾ ਭੁਮੀ ਦੇ ਟ੍ਰਾਂਸਫਰ ਲਈ 79,97,500 ਰੁਪਏ ਦੀ ਸਟਾਂਪ ਡਿਊਟੀ ਦੀ ਛੋਟ ਅਤੇ 50,000 ਰੁਪਏ ਦੇ ਰਜਿਸਟ੍ਰੇਸ਼ਣ ਫੀਸ ਦੀ ਛੋਟ ਨੂੰ ਵੀ ਮਨਜ਼ੂਰੀ ਪ੍ਰਦਾਨ ਕੀਤੀ।
ਹਰਿਆਣਾ ਮੰਤਰੀ ਮੰਡਲ ਨੇ ਸਾਲ 2024-25 ਲਈ ਰਾਜ ਦੀ ਨਵੀਂ ਆਬਕਾਰੀ ਨੀਤੀ ਨੂੰ ਵੀ ਮਨਜ਼ੂਰੀ ਦਿੱਤੀ। ਆਬਕਾਰੀ ਨੀਤੀ ਨੂੰ 12 ਰੂਨ, 2024 ਤੋਂ ਸ਼ੁਰੂ ਹੋਣ ਵਾਲੀ ਇਕ ਸਾਲ ਦੇ ਸਮੇਂ ਲਈ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਸ ਨੂੰ ਭਾਰਤ ਚੋਣ ਕਮਿਸ਼ਨ ਦੀ ਮਨਜ਼ੂਰੀ ਨਾਲ ਲਿਆਇਆ ਗਿਆ ਹੈ। ਇਸ ਨੀਤੀ ਦੇ ਅਨੁਮੋਦਨ ਦੇ ਨਾਲ ਹੀ ਵਿਭਾਗ ਹੁਣ ਅਗਲੇ ਸਾਲ ਦੇ ਲਈ ਖੁਦਰਾ ਦੁਕਾਨਾਂ ਦੇ ਅਲਾਟ ਦੇ ਲਈ ਈ]-ਨੀਲਾਮੀ ਸ਼ੁਰੂ ਕਰੇਗਾ। ਨੀਲਾਮੀ 27 ਮਈ, 2024 ਤੋਂ ਸ਼ੁਰੂ ਹੋਵੇਗੀ। ਨਵੀਂ ਨੀਤੀ ਵਿਚ ਖੁਦਰਾ ਐਲ-2ਐਲ-14ਏ ਦੁਕਾਨਾਂ ਦੀ ਜਿਆਦਾਤਰ ਗਿਣਤੀ ਪਹਿਲਾਂ ਦੀ ਤਰ੍ਹਾਂ ਸਮਾਨ ਰਹੇਗੀ।
2024-25 ਲਈ ਆਈਐਮਐਫਐਲ ਦਾ ਜਿਆਦਾਤਰ ਮੂਲ ਕੋਟਾ 200 ਲੱਖ ਪਰੂਫ ਲੀਟਰ ਅਤੇ ਦੇਸੀ ਸ਼ਰਾਬ ਦਾ ਜਿਆਦਾਤਰ ਮੂਲ ਕੋਟਾ 1200 ਲੱਖ ਪਰੂਫ ਲੀਟਰ ਹੋਵੇਗਾ। ਆਈਐਮਐਫਐਲ ਅਤੇ ਦੇਸੀ ਸ਼ਰਾਬ ਦੇ ਲਈ 2023-24 ਵਿਚ ਸ਼ੁਰੂ ਕੀਤੀ ਗਈ ਕਿਯੂਆਰ ਕੋਡ ਅਧਾਰਿਤ ਟੈ੍ਰਕ ਐਂਡ ਟ੍ਰੇਸ ਪ੍ਰਣਾਲੀ ਨੂੰ ਆਯਾਤ ਹੋਣ ਵਾਲੀ ਵਿਦੇਸ਼ੀ ਸ਼ਰਾਬ ਦੇ ਵੀ ਲਾਗੂ ਕੀਤਾ ਜਾਵੇਗਾ।
ਕਾਰੋਬਾਰ ਨੂੰਸੁਚਾਰੂ ਬਨਾਉਣ ਲਈ ਵਿਭਾਗ ਵੱਲੋਂ ਆਯਾਤਿਤ ਸ਼ਰਾਬ ਬ੍ਰਾਡਾਂ ਦੀ ਘੱਟੋ ਘੱਟ ਖੁਦਰਾ ਵਿਕਰੀ ਕੀਮਤ ਤੈਅ ਕੀਤੀ ਜਾਵੇਗੀ। 12 ਜੂਨ, 2024 ਤੋਂ ਸ਼ੁਰੂ ਹੋਣ ਵਾਲੇ ਅਗਲੇ ਨੀਤੀ ਸਾਲ ਵਿਚ ਆੲਖੀਐਮਐਫਐਲ ਅਤੇ ਦੇਸੀ ਸ਼ਰਾਬ ‘ਤੇ ਊਤਪਾਦ ਫੀਸ ਵਿਚ ਮਾਮੂਲੀ ਵਾਧਾ ਹੋਵੇਗਾ। ਈ-ਨੀਲਾਮੀ ਵਿਚ ਹਿੱਸਾ ਲੈਣ ਦੇ ਇਛੁੱਕ ਕਿਸੇ ਵੀ ਵਿਅਕਤੀ ਨੂੰ ਆਧਾਰ ਕਾਰਡ , ਪੀਪੀਪੀ (ਪਰਿਵਾਰ ਪਛਾਣ ਪੱਤਰ), ਪਿਛਲੇ ਤਿੰਨ ਏਸੇਸਮੈਂਟ ਸਾਲਾਂ ਦੀ ਇੰਕਮ ਟੈਕਸ ਰਿਟਰਨ ਪੇਸ਼ ਕਰਨੀ ਹੋਵੇਗੀ ਅਤੇ ਉਸ ਦੀ ਘੱਟੋ ਘੱਟ ਨੈਟਵਰਥ 60 ਲੱਖ ਰੁਪਏ ਹੋਣੀ ਚਾਹੀਦੀ ਹੈ।