Manoj Tiwari

ਮੈਂ ਐੱਮ.ਐੱਸ ਧੋਨੀ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਮੇਰੇ ਸੈਂਕੜੇ ਤੋਂ ਬਾਅਦ ਮੈਨੂੰ ਭਾਰਤੀ ਟੀਮ ‘ਚੋਂ ਬਾਹਰ ਕਿਉਂ ਕੀਤਾ ?: ਮਨੋਜ ਤਿਵਾਰੀ

ਚੰਡੀਗੜ੍ਹ, 20 ਫਰਵਰੀ 2024: ਭਾਰਤੀ ਕ੍ਰਿਕਟ ਟੀਮ ਦੀ ਕੈਪ ਹਾਸਲ ਕਰਨਾ ਦੇਸ਼ ਦੇ ਕਿਸੇ ਵੀ ਖਿਡਾਰੀ ਦਾ ਸਭ ਤੋਂ ਵੱਡਾ ਸੁਪਨਾ ਹੁੰਦਾ ਹੈ। ਹਾਲਾਂਕਿ ਸੀਨੀਅਰ ਭਾਰਤੀ ਟੀਮ ਲਈ ਖੇਡਣਾ ਜਿੰਨਾ ਮੁਸ਼ਕਿਲ ਹੈ, ਭਾਰਤੀ ਕ੍ਰਿਕਟ ਟੀਮ ‘ਚ ਜਗ੍ਹਾ ਬਣਾਈ ਰੱਖਣਾ ਵੀ ਓਨਾ ਹੀ ਮੁਸ਼ਕਿਲ ਹੈ। ਕਈ ਕ੍ਰਿਕਟਰ ਅਜਿਹਾ ਕਰ ਚੁੱਕੇ ਹਨ ਅਤੇ ਲੰਬੇ ਸਮੇਂ ਤੱਕ ਟੀਮ ‘ਚ ਜਗ੍ਹਾ ਬਣਾਉਣ ‘ਚ ਸਫਲ ਰਹੇ, ਪਰ ਕੁਝ ਅਜਿਹੇ ਬਦਕਿਸਮਤ ਕ੍ਰਿਕਟਰ ਵੀ ਹਨ, ਜਿਨ੍ਹਾਂ ਨੇ ਅੰਤਰਰਾਸ਼ਟਰੀ ਮੰਚ ‘ਤੇ ਖੁਦ ਨੂੰ ਸਾਬਤ ਕੀਤਾ, ਪਰ ਲੰਬੇ ਸਮੇਂ ਤੱਕ ਸੀਨੀਅਰ ਭਾਰਤੀ ਟੀਮ ‘ਚ ਨਹੀਂ ਖੇਡ ਸਕੇ ਅਤੇ ਉਨ੍ਹਾਂ ਦੇ ਅੰਤਰਰਾਸ਼ਟਰੀ ਕਰੀਅਰ ਕੁਝ ਸਮੇਂ ਬਾਅਦ ਖ਼ਤਮ ਹੋ ਗਿਆ।

ਮਨੋਜ ਤਿਵਾਰੀ (Manoj Tiwari) ਵੀ ਉਨ੍ਹਾਂ ਕ੍ਰਿਕਟਰਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਲਗਭਗ ਦੋ ਦਹਾਕਿਆਂ ਤੱਕ ਬੰਗਾਲ ਦੀ ਸੇਵਾ ਕੀਤੀ ਅਤੇ ਭਾਰਤ ਲਈ 12 ਵਨਡੇ ਅਤੇ ਤਿੰਨ ਟੀ-20 ਮੈਚ ਖੇਡੇ। ਇਹ ਖਿਡਾਰੀ ਰਣਜੀ ਟਰਾਫੀ ਵਿੱਚ ਬੰਗਾਲ ਦੇ ਫਾਈਨਲ ਮੈਚ ਤੋਂ ਇੱਕ ਦਿਨ ਬਾਅਦ ਐਤਵਾਰ ਨੂੰ ਸੰਨਿਆਸ ਲੈ ਗਿਆ।

ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਮਨੋਜ ਨੇ ਕਿਹਾ ਕਿ ਜਦੋਂ ਮੈਂ 65 ਪਹਿਲੇ ਦਰਜੇ ਦੇ ਮੈਚ ਖੇਡੇ ਤਾਂ ਮੇਰੀ ਬੱਲੇਬਾਜ਼ੀ ਔਸਤ 65 ਦੇ ਆਸ-ਪਾਸ ਸੀ। ਫਿਰ ਆਸਟਰੇਲੀਆ ਦੀ ਟੀਮ ਨੇ ਭਾਰਤ ਦਾ ਦੌਰਾ ਕੀਤਾ, ਅਤੇ ਮੈਂ ਚੇਨਈ ਵਿੱਚ ਇੱਕ ਦੋਸਤਾਨਾ ਮੈਚ ਵਿੱਚ 130 ਦੌੜਾਂ ਬਣਾਈਆਂ। ਫਿਰ ਮੈਂ ਇੰਗਲੈਂਡ ਖ਼ਿਲਾਫ਼ ਮੈਚ ਵਿੱਚ 93 ਦੌੜਾਂ ਬਣਾਈਆਂ। ਮੈਂ ਟੈਸਟ ਕੈਪ ਹਾਸਲ ਕਰਨ ਦੇ ਬਹੁਤ ਨੇੜੇ ਸੀ, ਪਰ ਉਨ੍ਹਾਂ ਨੇ ਮੇਰੀ ਬਜਾਏ ਯੁਵਰਾਜ ਸਿੰਘ ਨੂੰ ਚੁਣਿਆ। ਇਸ ਲਈ ਟੈਸਟ ਕੈਪ ਨਹੀਂ ਮਿਲ ਸਕੀ।

ਇੰਨਾ ਹੀ ਨਹੀਂ ਵਨਡੇ ‘ਚ ਸੈਂਕੜਾ ਲਗਾਉਣ ‘ਤੇ ਪਲੇਅਰ ਆਫ ਦਿ ਮੈਚ ਦਾ ਐਵਾਰਡ ਮਿਲਣ ਤੋਂ ਬਾਅਦ ਮੈਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਮੈਨੂੰ ਲਗਾਤਾਰ 14 ਮੈਚਾਂ ਲਈ ਨਜ਼ਰਅੰਦਾਜ਼ ਕੀਤਾ ਗਿਆ। ਜਦੋਂ ਆਤਮ-ਵਿਸ਼ਵਾਸ ਸਿਖਰ ‘ਤੇ ਹੁੰਦਾ ਹੈ ਅਤੇ ਕੋਈ ਇਸਨੂੰ ਨਸ਼ਟ ਕਰ ਦਿੰਦਾ ਹੈ, ਉਹ ਖਿਡਾਰੀ ਖ਼ਤਮ ਹੋ ਜਾਂਦਾ ਹੈ। ਕਿਸੇ ਵੀ ਪੇਸ਼ੇ ਵਿੱਚ ਇੱਕ ਖਿਡਾਰੀ ਲਈ ਆਤਮ ਵਿਸ਼ਵਾਸ ਹੀ ਸਭ ਕੁਝ ਹੁੰਦਾ ਹੈ।

ਇੱਕ ਸਵਾਲ ਪੁੱਛਣ ‘ਤੇ ਕਿ ‘ਉਸ ਭਰੋਸੇ ਨੂੰ ਕਿਸ ਨੇ ਮਾਰਿਆ ਹੈ ?’ ਮਨੋਜ ਤਿਵਾਰੀ ਨੇ ਕਿਹਾ, ’ਮੈਂ’ਤੁਸੀਂ ਨਾਮ ਜਾਣਦਾ ਹਾਂ ਪਰ ਮੈਂ ਉਹ ਨਾਂ ਨਹੀਂ ਲੈਣਾ ਚਾਹੁੰਦਾ। ਮੈਂ ਹੁਣ ਪਰਿਪੱਕ ਹੋ ਗਿਆ ਹਾਂ। ਜਦੋਂ ਕਿਸੇ ਖਿਡਾਰੀ ਨੂੰ ਬਾਹਰ ਕੀਤਾ ਜਾਂਦਾ ਹੈ ਤਾਂ ਇਹ ਟੀਮ ਪ੍ਰਬੰਧਨ ਦਾ ਫੈਸਲਾ ਹੁੰਦਾ ਹੈ।

ਰਿਪੋਰਟਰ ਨੇ ਮਨੋਜ ਤਿਵਾਰੀ (Manoj Tiwari) ਨੂੰ ਪੁੱਛਿਆ ਕਿ ਉਸ ਟੀਮ ਦਾ ਕਪਤਾਨ ਐਮਐਸ ਧੋਨੀ ਸੀ। ਮੈਂ ਤੁਹਾਨੂੰ ਸਿੱਧਾ ਸਵਾਲ ਪੁੱਛ ਰਿਹਾ ਹਾਂ? ਮਨੋਜ ਨੇ ਜਵਾਬ ਦਿੱਤਾ, ‘ਹਾਂ, ਮਹਿੰਦਰ ਸਿੰਘ ਧੋਨੀ ਕਪਤਾਨ ਸਨ। ਜੇਕਰ ਮੈਨੂੰ ਇਹ ਸਵਾਲ ਪੁੱਛਣ ਦਾ ਮੌਕਾ ਮਿਲਿਆ ਤਾਂ ਮੈਂ ਉਸ ਤੋਂ ਜ਼ਰੂਰ ਪੁੱਛਾਂਗਾ ਕਿ ਸੈਂਕੜਾ ਲਗਾਉਣ ਤੋਂ ਬਾਅਦ ਮੈਨੂੰ ਟੀਮ ਤੋਂ ਕਿਉਂ ਬਾਹਰ ਕੀਤਾ ਗਿਆ, ਖਾਸ ਕਰਕੇ ਆਸਟ੍ਰੇਲੀਆ ਦੇ ਉਸ ਦੌਰੇ ‘ਤੇ ਜਿੱਥੇ ਕੋਈ ਵੀ ਦੌੜਾਂ ਨਹੀਂ ਬਣਾ ਰਿਹਾ ਸੀ, ਨਾ ਵਿਰਾਟ ਕੋਹਲੀ, ਨਾ ਰੋਹਿਤ ਸ਼ਰਮਾ ਅਤੇ ਨਾ ਹੀ ਸੁਰੇਸ਼ ਰੈਨਾ। ਮੇਰੇ ਕੋਲ ਹੁਣ ਗੁਆਉਣ ਲਈ ਕੁਝ ਨਹੀਂ। ਜਿਕਰਯੋਗ ਹੈ ਕਿ ਧੋਨੀ ਅਤੇ ਮਨੋਜ ਤਿਵਾਰੀ ਵੀ ਆਈਪੀਐਲ ਵਿੱਚ ਇੱਕੋ ਟੀਮ ਲਈ ਖੇਡ ਚੁੱਕੇ ਹਨ। ਦੋਵੇਂ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਲਈ ਇਕੱਠੇ ਖੇਡੇ ਸਨ ।

ਵਿਦੇਸ਼

Scroll to Top