Samajwadi Party

UP: ਸਮਾਜਵਾਦੀ ਪਾਰਟੀ ਨੇ 11 ਲੋਕ ਸਭਾ ਸੀਟਾਂ ‘ਤੇ ਉਮੀਦਵਾਰ ਐਲਾਨੇ, ਮੁਖਤਾਰ ਅੰਸਾਰੀ ਦੇ ਭਰਾ ਨੂੰ ਵੀ ਦਿੱਤੀ ਟਿਕਟ

ਚੰਡੀਗੜ੍ਹ, 19 ਫਰਵਰੀ, 2024: ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਮਾਜਵਾਦੀ ਪਾਰਟੀ (Samajwadi Party) ਨੇ ਉੱਤਰ ਪ੍ਰਦੇਸ਼ ਦੀਆਂ 11 ਹੋਰ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸੂਚੀ ‘ਚ ਇਕ ਨਾਂ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ। ਪਾਰਟੀ ਨੇ ਮੁਖਤਾਰ ਅੰਸਾਰੀ ਦੇ ਭਰਾ ਅਫਜ਼ਲ ਅੰਸਾਰੀ ਨੂੰ ਗਾਜ਼ੀਪੁਰ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ। ਇਸ ਤੋਂ ਇਲਾਵਾ ਇਸ ਸੂਚੀ ਤੋਂ ਬਾਅਦ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਸਪਾ ਅਤੇ ਆਰਐਲਡੀ ਵੀ ਵੱਖ ਹੋ ਗਏ ਹਨ। ਸਪਾ ਨੇ ਵੀ ਜਯੰਤ ਚੌਧਰੀ ਦੀ ਪਾਰਟੀ ਨੂੰ ਦਿੱਤੀ ਗਈ ਮੁਜ਼ੱਫਰਨਗਰ ਸੀਟ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ।

ਜਾਰੀ ਸੂਚੀ ‘ਚ ਮੁਜ਼ੱਫਰਨਗਰ ਤੋਂ ਹਰਿੰਦਰ ਮਿਲਕ, ਆਂਵਲਾ ਤੋਂ ਨੀਰਜ ਮੌਰਿਆ, ਸ਼ਾਹਜਹਾਂਪੁਰ ਤੋਂ ਰਾਜੇਸ਼ ਕਸ਼ਯਪ, ਹਰਦੋਈ ਤੋਂ ਊਸ਼ਾ ਵਰਮਾ, ਮਿਸਰਿਖ ਤੋਂ ਰਾਮਪਾਲ ਰਾਜਵੰਸ਼ੀ, ਮੋਹਨਲਾਲਗੰਜ ਤੋਂ ਆਰ.ਕੇ ਚੌਧਰੀ, ਪ੍ਰਤਾਪਗੜ੍ਹ ਤੋਂ ਡਾ.ਐਸਪੀ ਸਿੰਘ ਪਟੇਲ, ਬਹਿਰਾਇਚ ਤੋਂ ਰਮੇਸ਼ ਗੌਤਮ, ਗੋਂਡਾ ਤੋਂ ਸ਼੍ਰੇਆ ਵਰਮਾ, ਗਾਜ਼ੀਪੁਰ ਤੋਂ ਅਫਜ਼ਲ ਅੰਸਾਰੀ ਅਤੇ ਚੰਦੌਲੀ ਨੂੰ ਵਰਿੰਦਰ ਸਿੰਘ ਨੂੰ ਸਮਾਜਵਾਦੀ ਪਾਰਟੀ (Samajwadi Party) ਨੇ ਉਮੀਦਵਾਰ ਐਲਾਨਿਆ ਹੈ।

Scroll to Top