ਨਿਊਜ਼ੀਲੈਂਡ, 29 ਜਨਵਰੀ 2024: ਆਕਲੈਂਡ (Auckland) ਦੇ ਡੁਨੇਡਿਨ (Liberton) ਦੀ ਹਿਲੇਰੀ ਸਟਰੀਟ ਸਥਿਤ ਆਪਣੇ ਹੀ ਘਰ ਅੱਗੇ 28 ਸਾਲਾ ਪੰਜਾਬੀ ਨੌਜਵਾਨ ਗੁਰਜੀਤ ਸਿੰਘ ਦੀ ਲਾਸ਼ ਬਰਾਮਦ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਲਾਸ਼ ਖੂਨ ਨਾਲ ਲੱਥਪੱਥ ਸੀ ਅਤੇ ਨਜਦੀਕ ਟੁੱਟੇ ਹੋਏ ਸ਼ੀਸ਼ੇ ਵੀ ਮੌਜੂਦ ਸਨ।
ਦੱਸਿਆ ਜਾ ਰਿਹਾ ਹੈ ਕਿ ਗੁਰਜੀਤ ਸਿੰਘ ਦਾ ਵਿਆਹ 6 ਮਹੀਨੇ ਪਹਿਲਾਂ ਹੋੲਆਿ ਸੀ ਤੇ ਉਸਦੀ ਘਰਵਾਲੀ ਨੇ ਅਗਲੇ ਮਹੀਨੇ ਹੀ ਨਿਊਜੀਲੈਂਡ ਆਉਣਾ ਸੀ। ਮ੍ਰਿਤਕ ਗੁਰਜੀਤ ਦੇ ਦੋਸਤਾਂ ਮੁਤਾਬਕ ਉਹ ਘਰ ਵਿਚ ਸੁਰੱਖਿਆ ਕਾਰਨਾਂ ਕਰਕੇ ਪ੍ਰੇਸ਼ਾਨ ਸੀ, ਕਿਉਂਕਿ ਕੁਝ ਦਿਨ ਪਹਿਲਾਂ ਹੀ ਉਸਦੇ ਘਰ ਚੋਰੀ ਹੋਈ ਸੀ। ਇਨ੍ਹਾਂ ਕਾਰਨਾਂ ਕਰਕੇ ਗੁਰਜੀਤ ਘਰ ਵਿੱਚ ਸੀਸੀਟੀਵੀ ਕੈਮਰੇ ਲਗਵਾਉਣਾ ਚਾਹੁੰਦਾ ਸੀ। ਮਾਮਲਾ ਸ਼ੱਕੀ ਜਾਪ ਰਿਹਾ ਹੈ, ਇਸਦੀ ਪੁਲਿਸ ਬਾਰੀਕੀ ਨਾਲ ਜਾਂਚ ਕਰ ਹੀ ਹੈ | ਕਿਸੇ ਨੂੰ ਵੀ ਇਸ ਸਬੰਧੀ ਜਾਣਕਾਰੀ ਹੋਣ ‘ਤੇ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।