Congress

ਕਾਂਗਰਸ ਦੀ ਅੱਜ ਸੀਟਾਂ ਦੀ ਵੰਡ ਨੂੰ ਲੈ ਕੇ ਸਮਾਜਵਾਦੀ ਪਾਰਟੀ ਤੇ ‘ਆਪ’ ਨਾਲ ਬੈਠਕ

ਨਵੀਂ ਦਿੱਲੀ, 12 ਜਨਵਰੀ 2024 (ਦਵਿੰਦਰ ਸਿੰਘ) : ਇੰਡੀਆ ਗਠਜੋੜ ਦੀ ਅੱਜ ਬੈਠਕ ਹਨ ਜਾ ਰਹੀ ਹੈ, ਜਿਸ ਵਿੱਚ ਫਿਰ ਤੋਂ ਸੀਟ ਵੰਡ ‘ਤੇ ਚਰਚਾ ਹੋਵੇਗੀ । ਕਾਂਗਰਸ (Congress) ਦੀ ਸਮਾਜਵਾਦੀ ਪਾਰਟੀ ਤੇ ਆਮ ਆਦਮੀ ਪਾਰਟੀ ਨਾਲ ਬੈਠਕ ਕਰੇਗੀ | ਇਹ ਬੈਠਕ ਸ਼ਾਮ 4 ਵਜੇ ਸਮਾਜਵਾਦੀ ਪਾਰਟੀ ਨਾਲ ਅਤੇ ਸ਼ਾਮ 6.30 ਵਜੇ ‘ਆਪ’ ਨਾਲ ਹੋਵੇਗੀ | ਪਹਿਲੇ ਦੌਰ ਦੀ ਬੈਠਕ 8 ਅਤੇ 9 ਜਨਵਰੀ ਨੂੰ ਹੋਈ ਸੀ।

ਵਿਰੋਧੀ ਪਾਰਟੀਆਂ ਦੇ ਭਾਰਤ ਗਠਜੋੜ ਵਿਚਾਲੇ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਇਸ ਦੌਰਾਨ ਕਾਂਗਰਸ (Congress) ਪਾਰਟੀ ਵੱਲੋਂ ਅੱਜ ਆਮ ਆਦਮੀ ਪਾਰਟੀ ਨਾਲ ਬੈਠਕ ਕੀਤੀ ਜਾ ਰਹੀ ਹੈ। ਇਸ ਬੈਠਕ ਵਿੱਚ ‘ਆਪ’ ਦੇ ਚਾਰ ਆਗੂ ਸ਼ਾਮਲ ਹੋਣ ਜਾ ਰਹੇ ਹਨ। ਆਮ ਆਦਮੀ ਪਾਰਟੀ ਤੋਂ ਰਾਘਵ ਚੱਢਾ, ਸੰਦੀਪ ਪਾਠਕ, ਸੌਰਭ ਭਾਰਦਵਾਜ ਅਤੇ ਆਤਿਸ਼ੀ ਕਾਂਗਰਸ ਨਾਲ ਬੈਠਕ ਕਰਨ ਜਾ ਰਹੇ ਹਨ। ‘ਆਪ’ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਅੱਜ ਦੀ ਬੈਠਕ ‘ਚ ਵੀ ਦਿੱਲੀ, ਗੋਆ, ਗੁਜਰਾਤ, ਪੰਜਾਬ ਅਤੇ ਹਰਿਆਣਾ ਲਈ ਸੀਟਾਂ ਦੀ ਵੰਡ ‘ਤੇ ਜ਼ਿਆਦਾ ਧਿਆਨ ਦਿੱਤਾ ਜਾਵੇਗਾ।

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ 8 ਜਨਵਰੀ ਨੂੰ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਹੋਈ ਸੀ। ਬੈਠਕ ਵਿੱਚ ਕਾਂਗਰਸ ਅਤੇ ‘ਆਪ’ ਨੇ ਆਪਣੀਆਂ ਮੰਗਾਂ ਅਤੇ ਪ੍ਰਸਤਾਵਾਂ ਨਾਲ ਸਬੰਧਤ ਦਸਤਾਵੇਜ਼ ਸਾਂਝੇ ਕੀਤੇ। ਸੂਤਰਾਂ ਮੁਤਾਬਕ ਬੈਠਕ ਨੂੰ ਸਕਾਰਾਤਮਕ ਮੰਨਿਆ ਗਿਆ। ਦੋਵਾਂ ਪਾਰਟੀਆਂ ਨੇ ਵੱਖ-ਵੱਖ ਰਾਜਾਂ ‘ਚ ਚੋਣ ਲੜਨ ਦੀਆਂ ਰਣਨੀਤੀਆਂ ਅਤੇ ਸੀਟਾਂ ਦੀ ਗਿਣਤੀ ‘ਤੇ ਚਰਚਾ ਕੀਤੀ ਸੀ।

Scroll to Top