ਪਟਿਆਲਾ, 24 ਸਤੰਬਰ 2026: ਡਾਇਰੈਕਟਰ ਆਯੁਰਵੇਦ, ਪੰਜਾਬ ਡਾ. ਰਮਨ ਖੰਨਾ ਦੀ ਯੋਗ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਆਯੁਰਵੇਦ ਵਿਭਾਗ ਵੱਲੋਂ ਬਾਬੂ ਸਿੰਘ ਕਲੋਨੀ, ਪਟਿਆਲਾ ਵਿਖੇ 7ਵਾਂ ਆਯੂਸ਼ ਹੈਲਥ ਕੈਂਪ ਲਗਾਇਆ ਗਿਆ।
ਇਸ ਮੌਕੇ ਡਾ. ਮੋਹਨ ਲਾਲ (ਜ਼ਿਲ੍ਹਾ ਆਯੁਰਵੇਦ ਅਤੇ ਯੂਨਾਨੀ ਅਫ਼ਸਰ – DAUO, ਪਟਿਆਲਾ) ਅਤੇ ਡਾ. ਰਾਜੀਵ ਜਿੰਦੀਆ (ਜ਼ਿਲ੍ਹਾ ਹੋਮਿਓਪੈਥੀ ਅਫ਼ਸਰ, ਪਟਿਆਲਾ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਿਹਤ ਕੈਂਪ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ, ਜਿਸ ਦੌਰਾਨ ਕੁੱਲ 654 ਮਰੀਜ਼ਾਂ ਨੇ ਮੁਫ਼ਤ ਡਾਕਟਰੀ ਸਲਾਹ, ਜਾਂਚ ਅਤੇ ਉੱਚ-ਮਿਆਰੀ ਆਯੁਰਵੇਦਿਕ ਤੇ ਹੋਮਿਓਪੈਥਿਕ ਦਵਾਈਆਂ ਦਾ ਲਾਭ ਉਠਾਇਆ।

ਕੈਂਪ ਦੌਰਾਨ ਮੈਡੀਕਲ ਟੀਮ ਦੇ ਮੈਂਬਰਾਂ, ਡਾ. ਪੂਨਮ ਸ਼ਰਮਾ (AMO), ਡਾ. ਅਮਨਪ੍ਰੀਤ (AMO), ਡਾ. ਸ਼ੀਤਲ (HMO), ਡਾ. ਭਿੰਡਰ (HMO), ਮਨੀ (ਉਪਵੈਦ), ਮਨਦੀਪ ਕੌਰ (ਉਪਵੈਦ) ਅਤੇ ਜਸਪ੍ਰੀਤ ਕੌਰ ਵੱਲੋਂ ਬੇਹੱਦ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ। ਵਿਭਾਗ ਵੱਲੋਂ ਆਮ ਲੋਕਾਂ ਤੱਕ ਮਿਆਰੀ, ਸੁਰੱਖਿਅਤ ਅਤੇ ਕੁਦਰਤੀ ਇਲਾਜ ਪ੍ਰਣਾਲੀ ਸਿੱਧੇ ਤੌਰ ‘ਤੇ ਪਹੁੰਚਾਉਣ ਲਈ ਇਹ ਮੁਹਿੰਮ ਲਗਾਤਾਰ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਈ ਗਈ।
Read More: ਕਰਹਾਲੀ ਵਿਖੇ ਆਯੂਸ਼ ਵਿਭਾਗ ਵੱਲੋਂ ਮੁਫ਼ਤ ਆਯੂਰਵੈਦਿਕ ਤੇ ਹੋਮਿਓਪੈਥਿਕ ਕੈਂਪ ਲਗਾਇਆ




