West Bengal news

ਪੱਛਮੀ ਬੰਗਾਲ 3 ਸ਼ੱਕੀ ਵਿਅਕਤੀ ਗ੍ਰਿਫ਼ਤਾਰ, ਭਾਰਤੀ ਸਿਮ ਕਾਰਡ ਪਾਕਿਸਤਾਨ ਭੇਜਣ ਦਾ ਦੋਸ਼

ਪੱਛਮੀ ਬੰਗਾਲ, 15 ਅਗਸਤ 2026: ਪੱਛਮੀ ਬੰਗਾਲ ਦੇ ਕੂਚ ਬਿਹਾਰ ਜ਼ਿਲ੍ਹੇ ‘ਚ ਸੂਬਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (STF) ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ ਨਾਲ ਜੁੜੇ ਕਥਿਤ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੀ ਪਛਾਣ ਰਸ਼ੀਦੁਲ ਹੱਕ, ਨੂਰ ਨਸੀਰੁਦੀਨ ਅਲੀ ਅਤੇ ਸ਼ਫੀਕੁਲ ਇਸਲਾਮ ਵਜੋਂ ਹੋਈ ਹੈ।

ਜਾਂਚ ਅਧਿਕਾਰੀਆਂ ਦੇ ਮੁਤਾਬਕ, ਇਹ ਤਿੰਨੇ ਭਾਰਤ ‘ਚ ਆਈ.ਐੱਸ.ਆਈ ਏਜੰਟਾਂ ਵਜੋਂ ਗੁਪਤ ਰੂਪ ‘ਚ ਕੰਮ ਕਰ ਰਹੇ ਸਨ। ਇਨ੍ਹਾਂ ‘ਤੇ ਬੰਗਲਾਦੇਸ਼ ਰਾਹੀਂ ਪਾਕਿਸਤਾਨ ਨੂੰ ਭਾਰਤੀ ਮੋਬਾਈਲ ਸਿਮ ਕਾਰਡ ਭੇਜਣ ਦਾ ਦੋਸ਼ ਹੈ। ਇਨ੍ਹਾਂ ਤਿੰਨਾਂ ਮੁਲਜ਼ਮਾਂ ਨੇ ਨਕਲੀ ਕਰੰਸੀ ਵੀ ਬਣਾਈ ਸੀ।

ਤਿੰਨਾਂ ਮੁਲਜ਼ਮਾਂ ਨੂੰ ਆਜ਼ਾਦੀ ਦਿਵਸ ਤੋਂ ਪਹਿਲਾਂ ਸ਼ੁੱਕਰਵਾਰ ਦੇਰ ਸ਼ਾਮ ਉੱਤਰੀ ਬੰਗਾਲ ਦੇ ਦਿਨਹਾਟਾ ਖੇਤਰ ਦੇ ਸਾਹਿਬਗੰਜ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਗਿਆ। ਤਿੰਨਾਂ ਨੂੰ 14 ਦਿਨਾਂ ਦੀ ਪੁਲਿਸ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।

Read More: POK ਦੀ ਹਾਲਤ ਦੇਖ ਕੇ ਦੁੱਖ ਹੁੰਦਾ ਹੈ, ਉਹ ਸਾਡਾ ਹਿੱਸਾ ਹੈ: CM ਉਮਰ ਅਬਦੁੱਲਾ

ਵਿਦੇਸ਼

Scroll to Top