Ravneet Singh Bittu

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪਣੀ ਟਿੱਪਣੀਆਂ ਲਈ ਮੰਗੀ ਮੁਆਫ਼ੀ

ਪੰਜਾਬ, 31 ਮਈ, 2026: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਨੂੰ ਨਗਰ ਨਿਗਮ ਚੋਣਾਂ ਵਾਲੇ ਦਿਨ 26 ਮਈ ਨੂੰ ਐਸਸੀ ਭਾਈਚਾਰੇ ਬਾਰੇ ਕੀਤੀਆਂ ਟਿੱਪਣੀਆਂ ਲਈ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ, “ਮੈਂ ਸਾਰਿਆਂ ਤੋਂ ਹੱਥ ਜੋੜ ਕੇ ਅਤੇ ਸਿਰ ਝੁਕਾ ਕੇ ਮੁਆਫ਼ੀ ਮੰਗਦਾ ਹਾਂ। ਉਸ ਸਮੇਂ ਸਥਿਤੀ ਜੋ ਵੀ ਸੀ, ਇਹ ਬਾਅਦ ਦੀ ਗੱਲ ਹੈ। ਪਰ ਇੱਕ ਮੰਤਰੀ ਹੋਣ ਦੇ ਨਾਤੇ, ਮੈਂ ਆਪਣੇ ਮੂੰਹੋਂ ਨਿਕਲੇ ਸ਼ਬਦਾਂ ਲਈ ਮੁਆਫ਼ੀ ਮੰਗਦਾ ਹਾਂ, ਅਜਿਹਾ ਨਹੀਂ ਹੋਣਾ ਚਾਹੀਦਾ ਸੀ।”

ਅੰਮ੍ਰਿਤਸਰ ‘ਚ ਉਨ੍ਹਾਂ ਕਿਹਾ, “ਮੈਂ ਸੰਵਿਧਾਨਕ ਸੰਸਥਾਵਾਂ ਦਾ ਸਤਿਕਾਰ ਕਰਦਾ ਹਾਂ। ਜੇਕਰ ਮੈਨੂੰ ਹੱਥ ਜੋੜ ਕੇ ਐਸਸੀ ਕਮਿਸ਼ਨ ਅੱਗੇ ਜਾ ਕੇ ਮੁਆਫ਼ੀ ਮੰਗਣੀ ਪਈ, ਤਾਂ ਮੈਂ ਉਹ ਕਰਾਂਗਾ। ਜੇਕਰ ਕਮਿਸ਼ਨ ਮੈਨੂੰ ਤਲਬ ਕਰਦਾ ਹੈ ਅਤੇ ਸਪੱਸ਼ਟੀਕਰਨ ਮੰਗਦਾ ਹੈ, ਤਾਂ ਮੈਂ ਨਿੱਜੀ ਤੌਰ ‘ਤੇ ਪੇਸ਼ ਹੋਵਾਂਗਾ ਅਤੇ ਜੇ ਲੋੜ ਪਈ ਤਾਂ ਲਿਖਤੀ ਤੌਰ ‘ਤੇ ਵੀ ਮੁਆਫ਼ੀ ਮੰਗਾਂਗਾ।”

ਰਵਨੀਤ ਸਿੰਘ ਬਿੱਟੂ ਨੇ ਕਿਹਾ, “ਇਸ ਪੂਰੀ ਗੁਰੂ ਨਗਰੀ ‘ਚ ਇਹ ਪਵਿੱਤਰ ਸ਼ਹਿਰ ਜਿੱਥੇ ਸਾਡਾ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਅਤੇ ਰਾਮ ਤੀਰਥ ਸਥਿਤ ਹਨ, ਮੈਂ ਅੱਜ ਇੱਥੇ ਆਇਆ ਹਾਂ ਕਿਉਂਕਿ ਐਸਸੀ ਕਮਿਸ਼ਨ ਨੇ 26 ਮਈ ਨੂੰ ਧੂਰੀ ‘ਚ ਵਾਪਰੀ ਇੱਕ ਘਟਨਾ ਬਾਰੇ ਸੰਗਰੂਰ ਦੇ ਐਸਐਸਪੀ ਤੋਂ ਰਿਪੋਰਟ ਮੰਗੀ ਹੈ।” ਇਸ ਮਾਮਲੇ ਨੂੰ ਲੈ ਕੇ ਐਸਸੀ ਕਮਿਸ਼ਨ ਦੇ ਸਾਹਮਣੇ ਅਤੇ ਕਈ ਹੋਰ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਹੋਏ ਹਨ।

Read More: CM ਭਗਵੰਤ ਸਿੰਘ ਮਾਨ ਨੇ ਭਲਕੇ ਪੰਜਾਬ ਕੈਬਨਿਟ ਦੀ ਬੈਠਕ ਸੱਦੀ

ਵਿਦੇਸ਼

Scroll to Top