ਮੋਹਾਲੀ, 26 ਅਕਤੂਬਰ 2026: ਏਸ਼ੀਅਨ ਚੈਂਪੀਅਨਜ਼ ਟਰਾਫੀ ‘ਚ ਹਿੱਸਾ ਲੈਣ ਲਈ ਬੀਤੇ ਦਿਨ ਦੱਖਣੀ ਕੋਰੀਆ ਦੀ 20 ਮੈਂਬਰੀ ਫੀਲਡ ਹਾਕੀ ਟੀਮ ਮੋਹਾਲੀ ਸਥਿਤ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ। ਇਹ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੋਹਾਲੀ ਵਿਖੇ ਹੋਵੇਗਾ।
ਇਸ ਦੌਰਾਨ ਖੇਡ ਵਿਭਾਗ ਦੇ ਅਧਿਕਾਰੀਆਂ ਲੋਕ ਸੰਪਰਕ ਅਧਿਕਾਰੀ ਨਵਦੀਪ ਸਿੰਘ ਗਿੱਲ ਅਤੇ ਜ਼ਿਲ੍ਹਾ ਖੇਡ ਅਫਸਰ ਉਮੇਸ਼ਵਰੀ ਸ਼ਰਮਾ ਨੇ ਹਵਾਈ ਅੱਡੇ ‘ਤੇ ਦੱਖਣੀ ਕੋਰੀਆ ਟੀਮ ਦਾ ਭੰਗੜੇ ਦੀ ਤਾਲ, ਰਵਾਇਤੀ ਫੁੱਲਾਂ ਦੇ ਹਾਰਾਂ ਅਤੇ ਪੰਜਾਬੀ ਪ੍ਰਾਹੁਣਚਾਰੀ ਨਾਲ ਸ਼ਾਨਦਾਰ ਸਵਾਗਤ ਕੀਤਾ।

ਦੱਖਣੀ ਕੋਰੀਆਈ ਖਿਡਾਰੀਆਂ ਨੇ ਨਿੱਘੇ ਸਵਾਗਤ ਤੋਂ ਬਹੁਤ ਖੁਸ਼ ਹੋ ਕੇ ਮੇਜ਼ਬਾਨਾਂ ਦਾ ਧੰਨਵਾਦ ਕੀਤਾ ਅਤੇ ਖਿਡਾਰੀਆਂ ਨੇ ਪੰਜਾਬ ਦੇ ਖੇਡ ਮੈਦਾਨਾਂ ‘ਤੇ ਖੇਡਣ ਦੀ ਉਤਸੁਕਤਾ ਜ਼ਾਹਿਰ ਕੀਤੀ। ਨਵਦੀਪ ਗਿੱਲ ਨੇ ਕਿਹਾ ਕਿ ਕੋਰੀਆਈ ਟੀਮ ਜਲੰਧਰ ਲਈ ਰਵਾਨਾ ਹੋਵੇਗੀ ਅਤੇ ਐਤਵਾਰ ਨੂੰ ਜਲੰਧਰ ਸਟੇਡੀਅਮ ‘ਚ ਅਭਿਆਸ ਸੈਸ਼ਨ ਕਰੇਗੀ।
Read More:ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਦਾ ਪੰਜਾਬ ਭਰ ਲਈ ਟਰਾਫੀ ਟੂਰ ਕੱਲ੍ਹ ਮੋਹਾਲੀ ਤੋਂ ਹੋਵੇਗਾ ਰਵਾਨਾ




