ਬੇਰੁਜ਼ਗਾਰ ਸਟਨੋਗ੍ਰਾਫਰਾਂ ਵਲੋਂ ਧਰਨਾ

ਬੇਰੁਜ਼ਗਾਰ ਸਟਨੋਗ੍ਰਾਫਰਾਂ ਵਲੋਂ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ

ਚੰਡੀਗੜ੍ਹ ,31 ਅਗਸਤ 2021 : ਅਧੀਨ ਸੇਵਾਵਾਂ ਚੋਣ ਬੋਰਡ ਦੇ ਮੁੱਖ ਗੇਟ ਅੱਗੇ ਪੰਜਾਬ ਭਰ ਦੇ ਬੇਰੁਜ਼ਗਾਰ ਸਟਨੋਗ੍ਰਾਫਰਾਂ ਵਲੋਂ ਅੱਜ ਨੌਵੇਂ ਦਿਨ ਲਗਾਤਾਰ ਧਰਨਾ ਜਾਰੀ ਰੱਖਿਆ ਗਿਆ ਸਟੈਨੋ ਯੂਨੀਅਨ ਦੇ ਮੈਂਬਰਾਂ ਨੇ ਗੱਲ ਕਰਦਿਆਂ ਕਿਹਾ ਕਿ ਬੋਰਡ ਦੇ ਮੈਂਬਰਾਂ ਅਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਬਿਲਕੁਲ ਅਣਗੌਲਿਆ ਹੀ ਕੀਤਾ ਜਾ ਰਿਹਾ ਹੈ ਜਿਸ ਦਾ ਨਤੀਜਾ ਪੰਜਾਬ ਸਰਕਾਰ ਨੂੰ ਆਉਣ ਵਾਲੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਭੁਗਤਣਾ ਪੈ ਸਕਦਾ ਹੈ।

ਸਰਕਾਰ ਏਨੀ ਕੁੰਬਕਰਨੀ ਨੀਂਦ ਸੁਤੀ ਹੋਈ ਹੈ ਕਿ ਉਸ ਨੂੰ ਜਗਾਉਣ ਲਈ ਅੱਜ ਬੋਰਡ ਦੇ ਗੇਟ ਅੱਗੇ ਥਾਲੀਆਂ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤਾਂ ਕੇ ਸਰਕਾਰ ਆਪਣੀ ਗੂੜ੍ਹੀ ਨੀਂਦ ਤੋਂ ਜਾਗ ਸਕੇ। ਪ੍ਰੰਤੂ ਸਾਡੇ ਅਨੇਕਾਂ ਯਤਨਾਂ ਦੇ ਬਾਵਜੂਦ ਵੀ ਸਰਕਾਰ ਦੇ ਕੰਨੀਂ ਜੁੰ ਨਹੀਂ ਸਰਕ ਰਹੀ ,ਇਸ ਨਾਲ ਬੇਰੁਜ਼ਗਾਰ ਨੌਜਵਾਨਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।

ਅੱਜ ਦੇ ਦਿਨ PSMSU ਯੂਨੀਅਨ ਦੇ ਪ੍ਰਧਾਨ ਨਵ ਬਰਿੰਦਰ ਸਿੰਘ ਜੀ ਨੇ ਸਾਡਾ ਸਾਥ ਦੇਣ ਲਈ ਸਾਡੇ ਧਰਨੇ ਵਿੱਚ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਸਾਨੂੰ ਤਨ ਮਨ ਧਨ ਨਾਲ ਸਾਥ ਦੇਣ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਯੂਨੀਅਨ ਵੱਲੋਂ ਅੱਗੇ ਜੋ ਪ੍ਰੋਗਰਾਮ ਉਲੀਕਿਆ ਜਾਵੇਗਾ ਉਸ ਵਿੱਚ ਸਾਡਾ ਸਾਥ ਦੇਣਗੇ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਅੱਜ ਸ਼ਾਮ ਤਕਰੀਬਨ 7 ਵਜੇ ਮੋਮਬੱਤੀਆਂ ਜਗਾ ਕੇ ਤੇ ਥਾਲੀਆਂ ਖੜਕਾ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਤਾਂ ਕਿ ਸਰਕਾਰ ਉਨ੍ਹਾਂ ਦੀ ਮੰਗ ਵੱਲ ਧਿਆਨ ਦੇਵੇ ਅਤੇ ਤੁਰੰਤ ਪੰਜਾਬੀ ਸਟੈਨੋ ਟਾਈਪਿਸਟ ਦੀਆਂ ਪੋਸਟਾਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ ਤਾਂ ਜੋ ਕੈਪਟਨ ਸਰਕਾਰ ਦਾ ਘਰ ਘਰ ਰੋਜ਼ਗਾਰ ਦਾ ਸੁਪਨਾ ਪੂਰਾ ਹੋ ਸਕੇ।

Scroll to Top