ਚੋਣ ਕਮਿਸ਼ਨ ਵੱਲੋਂ ਮੋਹਾਲੀ ’ਚ 7 ਪੋਲਿੰਗ ਸਟੇਸ਼ਨਾਂ ਦੇ ਸਹਾਇਕ ਪੋਲਿੰਗ ਸਟੇਸ਼ਨ ਬਣਾਉਣ ਨੂੰ ਪ੍ਰਵਾਨਗੀ

Lok Sabha elections

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਅਪ੍ਰੈਲ 2024: ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜ਼ਿਲ੍ਹੇ ’ਚੇ 7 ਸਹਾਇਕ ਪੋਲਿੰਗ ਸਟੇਸ਼ਨ (Polling stations) ਦੇ ਸਹਾਇਕ ਪੋਲਿੰਗ ਸਟੇਸ਼ਨ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ, ਜਿਨ੍ਹਾਂ ’ਚ ਵੋਟਾਂ ਦੀ ਗਿਣਤੀ 1500 ਤੋਂ ਜ਼ਿਆਦਾ ਸੀ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਨੁਸਾਰ ਇਨ੍ਹਾਂ ’ਚੋਂ 2 ਸਹਾਇਕ ਪੋਲਿੰਗ ਸਟੇਸ਼ਨ 53-ਐੱਸ ਏ ਐੱਸ ਨਗਰ ਹਲਕੇ ’ਚ ਹਨ ਜਦਕਿ 5 ਡੇਰਾਬੱਸੀ ਹਲਕੇ ’ਚ ਹਨ।

53-ਐੱਸ ਏ ਐੱਸ ਨਗਰ ਹਲਕੇ ’ਚ 42-ਏ ਸਰਕਾਰੀ ਸਕੂਲ ਲਖਨੌਰ ਅਤੇ 62-ਏ ਸਰਕਾਰੀ ਹਾਈ ਸਕੂਲ ਸੁੱਖਗੜ੍ਹ ਸਹਾਇਕ ਪੋਲਿੰਗ ਸਟੇਸ਼ਨ (Polling stations) ਬਣਾਏ ਗਏ ਹਨ। 112-ਡੇਰਾਬੱਸੀ ਹਲਕੇ ’ਚ 33-ਏ ਸਰਕਾਰੀ ਹਾਈ ਸਕੂਲ ਗਾਜੀਪੁਰ, 40-ਏ ਸਰਕਾਰੀ ਐਲੀਮੈਂਟਰੀ ਸਕੂਲ ਕਿ੍ਰਸ਼ਨਪੁਰਾ, 123-ਏ ਦੀਕਸ਼ਾਂਤ ਗਲੋਬਲ ਸਕੂਲ, ਵੀ ਆਈ ਪੀ ਰੋਡ ਜ਼ੀਰਕਪੁਰ, 134-ਏ ਸਰਕਾਰੀ ਐਲੀਮੈਂਟਰੀ ਸਕੂਲ ਨਾਭਾਂ ਅਤੇ 229-ਏ ਸਰਕਾਰੀ ਐਲੀਮੈਂਟਰੀ ਸਕੂਲ ਬਰੋਲੀ ਸਹਾਇਕ ਪੋਲਿੰਗ ਸਟੇਸ਼ਨ ਬਣਾਏ ਗਏ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।