Bangkok pub news

Thailand News: ਬੈਂਕਾਕ ਦੇ ਪੱਬ ‘ਚ ਲੱਗੀ ਭਿਆਨਕ ਅੱ.ਗ, 27 ਜਣਿਆਂ ਦੀ ਗਈ ਜਾਨ

ਥਾਈਲੈਂਡ, 13 ਜੁਲਾਈ 2026: ਥਾਈਲੈਂਡ ਦੀ ਰਾਜਧਾਨੀ ਬੈਂਕਾਕ ‘ਚ ਸੋਮਵਾਰ ਤੜਕੇ ਇੱਕ ਪੱਬ ‘ਚ ਲੱਗੀ ਭਿਆਨਕ ਅੱਗ ‘ਚ ਘੱਟੋ-ਘੱਟ 27 ਜਣਿਆਂ ਦੀ ਮੌਤ ਹੋਈ ਗਈ| ਅਧਿਕਾਰੀਆਂ ਦੇ ਮੁਤਾਬਕ, ਫਾਇਰਫਾਈਟਰਾਂ ਨੇ ਲਗਭੱਗ ਅੱਧੇ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।

ਬਚਾਅ ਕਰਮਚਾਰੀਆਂ ਨੇ ਕਿਹਾ ਕਿ ਅੱਗ ਲੱਗਣ ਦੀ ਸੂਚਨਾ ਦੇਰ ਰਾਤ ਨੂੰ ਮਿਲੀ, ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਗਈਆਂ ਵੀਡੀਓਜ਼ ‘ਚ ਉੱਤਰੀ ਬੈਂਕਾਕ ‘ਚ ਪੱਬ ਦੇ ਮੁੱਖ ਪ੍ਰਵੇਸ਼ ਦੁਆਰ ਤੋਂ ਉੱਚੀਆਂ ਅੱਗ ਦੀਆਂ ਲਪਟਾਂ ਉੱਠਦੀਆਂ ਦਿਖਾਈ ਦਿੱਤੀਆਂ| ਲੋਕ ਸੁਰੱਖਿਆ ਲਈ ਭੱਜਦੇ ਦਿਖਾਈ ਦੇ ਰਹੇ ਸਨ, ਜਦੋਂ ਕਿ ਕਾਲੇ ਧੂੰਏਂ ਦਾ ਇੱਕ ਸੰਘਣਾ ਬੱਦਲ ਅਸਮਾਨ ‘ਚ ਉੱਡ ਰਿਹਾ ਸੀ|

ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਨ ਚਾਰਨਵੀਰਕੁਲ ਨੇ ਮੌਕੇ ‘ਤੇ ਪੱਤਰਕਾਰਾਂ ਨੂੰ ਦੱਸਿਆ ਕਿ 27 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਅਧਿਕਾਰੀਆਂ ਦੇ ਮੁਤਾਬਕ, ਅੱਗ ‘ਤੇ ਕਾਬੂ ਪਾਉਣ ਵਿੱਚ ਫਾਇਰਫਾਈਟਰਾਂ ਨੂੰ ਲਗਭੱਗ 30 ਮਿੰਟ ਲੱਗੇ। ਬਾਅਦ ਦੀਆਂ ਫੋਟੋਆਂ ‘ਚ ਪੱਬ ਦੇ ਅੰਦਰ ਸੜੀਆਂ ਹੋਈਆਂ ਮੇਜ਼ਾਂ ਅਤੇ ਕੁਰਸੀਆਂ ਅਤੇ ਬੁਰੀ ਤਰ੍ਹਾਂ ਨੁਕਸਾਨਿਆ ਹੋਇਆ ਢਾਂਚਾ ਦਿਖਾਇਆ ਗਿਆ ਹੈ| ਅਧਿਕਾਰੀ ਇਸ ਸਮੇਂ ਬੈਂਕਾਕ ਦੀ ਤਾਜ਼ਾ ਘਟਨਾ ਦੀ ਜਾਂਚ ਕਰ ਰਹੇ ਹਨ| ਇਸਦੇ ਨਾਲ ਹੀ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਜਾਰੀ ਹੈ|

Read More: ਪ੍ਰਧਾਨ ਮੰਤਰੀ ਮੋਦੀ ਛੇ ਦਿਨਾਂ ਦੌਰੇ ਦੇ ਆਖਰੀ ਪੜਾਅ ‘ਤੇ ਨਿਊਜ਼ੀਲੈਂਡ ਪਹੁੰਚੇ

ਵਿਦੇਸ਼

Scroll to Top