Cricketer Nandini Suicide

ਤੇਲੰਗਾਨਾ ਦੀ ਅੰਡਰ-19 ਟੀਮ ਦੀ ਕ੍ਰਿਕਟਰ ਨੇ ਕੀਤੀ ਖੁ.ਦ.ਕੁ.ਸ਼ੀ, 2 ਨੌਜਵਾਨਾਂ ‘ਤੇ ਤੰਗ ਕਰਨ ਲੱਗੇ ਦੋਸ਼

ਤੇਲੰਗਾਨਾ, 14 ਨਵੰਬਰ 2026: ਤੇਲੰਗਾਨਾ ਦੇ ਵਿਕਾਰਾਬਾਦ ਜ਼ਿਲ੍ਹੇ ‘ਚ ਬੀਸੀਸੀਆਈ ਅੰਡਰ-19 ਟੀਮ ਲਈ ਚੁਣੀ ਗਈ 17 ਸਾਲਾ ਕ੍ਰਿਕਟਰ ਨੰਦਿਨੀ ਵੱਲੋਂ ਖੁਦਕੁਸ਼ੀ ਕਰਨ ਦ ਮਾਮਲਾ ਸਾਹਮਣੇ ਆਇਆ ਹੈ। ਨੰਦਿਨੀ ਆਪਣੀ ਦਾਦੀ ਦੇ ਘਰ ਰਹਿ ਕੇ ਪੜ੍ਹਾਈ ਅਤੇ ਕ੍ਰਿਕਟ ਦੀ ਤਿਆਰੀ ਕਰ ਰਹੀ ਸੀ। ਰਿਸ਼ਤੇਦਾਰਾਂ ਨੇ ਇਸ ਘਟਨਾ ਦਾ ਵਿਰੋਧ ਕੀਤਾ ਹੈ।

ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਇਲਾਕੇ ਦੇ ਇੱਕ ਨੌਜਵਾਨ ਅਨਿਲ ਨੇ ਪਿਆਰ ਦੇ ਨਾਮ ‘ਤੇ ਨੰਦਿਨੀ ਦਾ ਪਿੱਛਾ ਕੀਤਾ। ਅਨਿਲ ਦੇ ਦੋਸਤ ਕ੍ਰਿਸ਼ਨਾ ਨੇ ਉਸਦਾ ਸਮਰਥਨ ਕੀਤਾ।

ਨੰਦਿਨੀ ਮੂਲ ਰੂਪ ‘ਚ ਵਿਕਾਰਾਬਾਦ ਜ਼ਿਲ੍ਹੇ ਦੇ ਯਾਲਾਲ ਮੰਡਲ ਦੇ ਸੰਗਿਆਪੱਲੀ ਪਿੰਡ ਦੀ ਰਹਿਣ ਵਾਲੀ ਸੀ। ਉਸਨੂੰ ਹਾਲ ਹੀ ‘ਚ ਬੀਸੀਸੀਆਈ ਅੰਡਰ-19 ਟੀਮ ਲਈ ਚੁਣਿਆ ਗਿਆ ਸੀ। ਨੰਦਿਨੀ ਦੀ ਮੌਤ ਤੋਂ ਬਾਅਦ, ਉਸਦੇ ਪਰਿਵਾਰ ਨੇ ਸੜਕਾਂ ‘ਤੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਦੋਵਾਂ ਆਦਮੀਆਂ ਦੀ ਗ੍ਰਿਫਤਾਰੀ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਸ਼ੁੱਕਰਵਾਰ ਸਵੇਰੇ ਪੋਸਟਮਾਰਟਮ ਤੋਂ ਬਾਅਦ, ਨੰਦਿਨੀ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।

ਵਿਕਾਰਾਬਾਦ ਸਰਕਲ ਇੰਸਪੈਕਟਰ ਰਘੂ ਦੇ ਮੁਤਾਬਕ, ਪੁਲਿਸ ਨੂੰ ਸ਼ੁੱਕਰਵਾਰ ਸਵੇਰੇ 9 ਵਜੇ ਦੇ ਕਰੀਬ ਘਟਨਾ ਦੀ ਸੂਚਨਾ ਮਿਲੀ। ਇੱਕ ਟੀਮ ਮੌਕੇ ‘ਤੇ ਪਹੁੰਚੀ। ਪਿਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਿਸ ਨੰਦਿਨੀ ਦੇ ਮੋਬਾਈਲ ਫੋਨ ਨੂੰ ਫੋਰੈਂਸਿਕ ਜਾਂਚ ਲਈ ਭੇਜੇਗੀ। ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਉਸਨੂੰ ਸੋਸ਼ਲ ਮੀਡੀਆ ਰਾਹੀਂ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਾਂ ਬਲੈਕਮੇਲ ਕੀਤਾ ਜਾ ਰਿਹਾ ਸੀ।

Read More:

ਵਿਦੇਸ਼

Scroll to Top