ਤਾਮਿਲਨਾਡੂ, 21 ਮਈ 2026:Tamil Nadu Cabinet: ਤਾਮਿਲਨਾਡੂ ‘ਚ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਦੀ ਅਗਵਾਈ ਵਾਲੀ ਟੀਵੀਕੇ ਸਰਕਾਰ ਦਾ ਅੱਜ ਵਿਸਥਾਰ ਕੀਤਾ ਗਿਆ। ਮੁੱਖ ਮੰਤਰੀ ਵਿਜੇ ਨੇ ਮੰਤਰੀ ਮੰਡਲ ‘ਚ ਸ਼ਾਮਲ ਕਰਨ ਲਈ 23 ਵਿਧਾਇਕਾਂ ਦੇ ਨਾਵਾਂ ਦੀ ਸਿਫਾਰਸ਼ ਕੀਤੀ ਸੀ। ਰਾਜਪਾਲ ਨੇ ਮੁੱਖ ਮੰਤਰੀ ਦੀ ਸਿਫਾਰਸ਼ ਨੂੰ ਸਵੀਕਾਰ ਕਰ ਲਿਆ, ਜਿਸ ਤੋਂ ਬਾਅਦ ਅੱਜ ਸਾਰੇ 23 ਵਿਧਾਇਕਾਂ ਨੇ ਮੰਤਰੀਆਂ ਵਜੋਂ ਸਹੁੰ ਚੁੱਕੀ।
ਇਸ ਵਿਸਥਾਰ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਕਾਂਗਰਸ ਪਾਰਟੀ ਦੀ ਸੱਤਾ ‘ਚ ਵਾਪਸੀ ਹੈ। ਮੁੱਖ ਮੰਤਰੀ ਨੇ ਆਪਣੇ ਮੰਤਰੀ ਮੰਡਲ ‘ਚ ਦੋ ਕਾਂਗਰਸੀ ਵਿਧਾਇਕਾਂ ਨੂੰ ਵੀ ਸ਼ਾਮਲ ਕੀਤਾ ਹੈ। ਇਹ 59 ਸਾਲਾਂ ‘ਚ ਪਹਿਲੀ ਵਾਰ ਹੈ ਜਦੋਂ ਕਾਂਗਰਸ ਤਾਮਿਲਨਾਡੂ ‘ਚ ਕਿਸੇ ਖੇਤਰੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦਾ ਹਿੱਸਾ ਹੈ।
ਇਸ ਨਵੇਂ ਮੰਤਰੀ ਮੰਡਲ ਨੇ ਰਾਜ ਦੇ ਵੱਖ-ਵੱਖ ਖੇਤਰਾਂ ਨੂੰ ਧਿਆਨ ‘ਚ ਰੱਖਿਆ ਹੈ। ਨਵੇਂ ਮੰਤਰੀਆਂ ਦੀ ਸੂਚੀ ਵਿੱਚ ਥੂਥੁਕੁੜੀ ਤੋਂ ਸ਼੍ਰੀਨਾਥ, ਅਵਿਨਾਸ਼ੀ ਤੋਂ ਕਮਾਲੀ ਐਸ, ਕੁਮਾਰਪਾਲਯਮ ਤੋਂ ਸੀ. ਵਿਜੇਲਕਸ਼ਮੀ ਅਤੇ ਕਾਂਚੀਪੁਰਮ ਤੋਂ ਆਰਵੀ ਰੰਜੀਤਕੁਮਾਰ ਸ਼ਾਮਲ ਹਨ। ਕੁੰਭਕੋਣਮ ਤੋਂ ਵਿਨੋਦ, ਤਿਰੂਵਦਾਨਈ ਤੋਂ ਰਾਜੀਵ, ਕੁੱਡਲੋਰ ਤੋਂ ਬੀ. ਰਾਜਕੁਮਾਰ, ਅਰੱਕੋਨਮ ਤੋਂ ਵੀ. ਗਾਂਧੀਰਾਜ ਅਤੇ ਓਟਾਪੀਦਰਮ ਤੋਂ ਮਥਨ ਰਾਜਾ ਪੀ ਵੀ ਮੰਤਰੀਆਂ ਵਜੋਂ ਸਹੁੰ ਚੁੱਕਣਗੇ।
ਮੁੱਖ ਮੰਤਰੀ ਵਿਜੇ ਨੇ ਸਾਰੇ ਨਵੇਂ ਮੰਤਰੀਆਂ ਨੂੰ ਵਧਾਈ ਦਿੱਤੀ। ਇਸ ਵਿਸਥਾਰ ਦੇ ਨਾਲ, ਨਵੇਂ ਮੰਤਰੀਆਂ ਨੇ ਹੁਣ ਰਾਜ ਸਰਕਾਰ ਦਾ ਕਾਰਜਭਾਰ ਸੰਭਾਲ ਲਿਆ ਹੈ, ਜੋ ਕਿ ਸੂਬੇ ਦੇ ਵੱਖ-ਵੱਖ ਖੇਤਰਾਂ ਦੀ ਨੁਮਾਇੰਦਗੀ ਕਰਦੇ ਹਨ। ਇਸ ਵਿਸਥਾਰ ਨਾਲ ਸਰਕਾਰ ਦੇ ਕੰਮਾਂ ‘ਚ ਨਵੀਂ ਊਰਜਾ ਆਉਣ ਦੀ ਉਮੀਦ ਹੈ।
Read More: ਕਾਸਮੈਟਿਕ ਉਤਪਾਦਾਂ ਨੂੰ ਟੀਕੇ ਜਾਂ ਕਿਸੇ ਵੀ ਇਲਾਜ ਲਈ ਵਰਤੋਂ ਦੀ ਇਜਾਜ਼ਤ ਨਹੀਂ, ਭਾਰਤ ਸਰਕਾਰ ਦੀ ਚੇਤਾਵਨੀ




