ਚੰਡੀਗੜ੍ਹ, 08 ਅਕਤੂਬਰ 2026: ਪ੍ਰਸਿੱਧ ਭਾਰਤੀ ਅਦਾਕਾਰ ਅਤੇ ਫਿਲਮ ਨਿਰਮਾਤਾ ਨਾਨਾ ਪਾਟੇਕਰ (75) ਦੇ ਅਚਾਨਕ ਦੇਹਾਂਤ ‘ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅਦਾਕਾਰੀ ਦੇ ਖੇਤਰ ‘ਚ ਨਾਨਾ ਪਾਟੇਕਰ ਨੇ ਅਮਿੱਟ ਛਾਪ ਛੱਡੀ ਹੈ, ਅਤੇ ਉਨ੍ਹਾਂ ਦਾ ਕੰਮ ਆਉਣ ਵਾਲੇ ਕਲਾਕਾਰਾਂ ਨੂੰ ਪ੍ਰੇਰਿਤ ਕਰਦਾ ਰਹੇਗਾ। ਇਸ ਮਹਾਨ ਅਦਾਕਾਰ ਦੀ ਗੌਰਵਮਈ ਵਿਰਾਸਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ, “ਨਾਨਾ ਪਾਟੇਕਰ ਇੱਕ ਬੇਮਿਸਾਲ ਕਲਾਕਾਰ ਸਨ, ਅਦਾਕਾਰੀ ਦੀ ਵਿਲੱਖਣ ਸ਼ੈਲੀ ਨਾਲ ਆਪਣੇ ਕਿਰਦਾਰਾਂ ‘ਚ ਰੂਹ ਭਰ ਦਿੰਦੇ ਸਨ।
ਉਨ੍ਹਾਂ ਦੇ ਜਾਣ ਨਾਲ ਫਿਲਮ ਜਗਤ ‘ਚ ਇੱਕ ਡੂੰਘਾ ਖਲਾਅ ਪੈਦਾ ਹੋ ਗਿਆ ਹੈ ਜੋ ਕਦੇ ਵੀ ਭਰਿਆ ਨਹੀਂ ਜਾ ਸਕਦਾ। ਅਜਿਹੀ ਪ੍ਰਤਿਸ਼ਠਾਵਾਨ ਸ਼ਖਸੀਅਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾI ਉਹ ਹਮੇਸ਼ਾ ਸਾਡੇ ਦਿਲਾਂ ‘ਚ ਜ਼ਿੰਦਾ ਰਹਿਣਗੇ।”
ਕੁਲਤਾਰ ਸਿੰਘ ਸੰਧਵਾਂ ਨੇ ਅਦਾਕਾਰ ਨਾਨਾ ਪਾਟੇਕਰ ਦੇ ਪਰਿਵਾਰ, ਸਾਕ-ਸਬੰਧੀਆਂ ਅਤੇ ਲੱਖਾਂ ਪ੍ਰਸ਼ੰਸਕਾਂ ਲਈ ਦਿਲੋਂ ਸੰਵੇਦਨਾ ਪ੍ਰਗਟਾਈI ਉਨ੍ਹਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਣ ਅਤੇ ਪੀੜ੍ਹਤ ਪਰਿਵਾਰ ਨੂੰ ਇਹ ਨਾ ਪੂਰਾ ਹੋਣ ਵਾਲ਼ਾ ਘਾਟਾ ਸਹਿਣ ਦਾ ਬਲ ਬਖਸ਼ਣ।
Read More: ਨਾਨਾ ਪਾਟੇਕਰ: ਗਰੀਬੀ ਤੋਂ ਸ਼ੋਹਰਤ ਤੱਕ, ਐਕਟਿੰਗ ਦੇ ਬਾਦਸ਼ਾਹ ਦਾ ਸਫ਼ਰ




