ਬਟਾਲਾ: ਦਿਨ ਦਿਹਾੜੇ ਵੱਡੀ ਵਾਰਦਾਤ, ਪਾਸਟਰ ਦੇ ਘਰ ਦਾਖਿਲ ਹੋ ਕਟਰ ਮਾਰ ਕੀਤਾ ਕ.ਤ.ਲ

8 ਅਕਤੂਬਰ 2026: ਬਟਾਲਾ ਦੇ ਗਾਂਧੀ ਕੈਂਪ ਦੇ ਰਹਿਣ ਵਾਲੇ ਪਾਸਟਰ ਬਲਵਿੰਦਰ ਪਾਲ ਉਰਫ ਲਾਡੀ ਦਾ ਹੋਇਆ ਕਤਲ, ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਬਲਵਿੰਦਰ ਲਾਡੀ ਆਪਣੇ ਘਰ ਦੇ ਵਿੱਚ ਚਰਚ ਚਲਾਂਦਾ ਸੀ ਤੇ ਉਹ ਪਾਸਟਰ ਹੈ ਅਤੇ ਅੱਜ ਸਵੇਰੇ ਕੁਝ ਲੋਕ ਉਸ ਦੇ ਘਰ ‘ਚ ਦਾਖਿਲ ਹੋਏ ਅਤੇ ਉਹਨਾਂ ਵਲੋ ਪਾਸਟਰ ਤੇ ਤੇਜਧਾਰ ਹਥਿਆਰਾਂ ਨਾਲ ਵਾਰ ਕਰ ਉਸ ਨੂੰ ਜਖਮੀ ਕਰ ਦਿੱਤਾ ਗਿਆ ਅਤੇ ਜਦ ਜ਼ਖ਼ਮੀ ਹਾਲਤ ‘ਚ ਬਲਵਿੰਦਰ ਦੇ ਪਰਿਵਾਰ ਨੇ ਹਸਪਤਾਲ ‘ਚ ਇਲਾਜ ਲਈ ਲਿਆਂਦਾ ਤਾ ਉੱਥੇ ਡਾਕਟਰਾਂ ਵਲੋ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ।

ਮ੍ਰਿਤਕ ਬਲਵਿੰਦਰ ਪਾਲ ਦੇ ਰਿਸਤੇਦਾਰਾਂ ਮੁਤਾਬਿਕ ਪਾਸਟਰ ਬਲਵਿੰਦਰ ਘਰ ਚ ਇਕੱਲੇ ਹੀ ਰਹਿੰਦਾ ਸੀ ਅਤੇ ਘਰ ਚ ਹੀ ਚਰਚ ਚਲਾਉਂਦਾ ਸੀ ਤੇ ਅੱਜ ਸਵੇਰੇ ਇਸ ਕੈਂਪ ਇਲਾਕੇ ਦੇ ਹੀ ਕੁਝ ਲੋਕ ਅੱਜ ਘਰ ਚ ਦਾਖਿਲ ਹੋ ਉਨ੍ਹਾਂ ਬਲਵਿੰਦਰ ਤੇ ਹਮਲਾ ਕਰ ਦਿੱਤਾ ।

ਮ੍ਰਿਤਕ ਦੇ ਭਤੀਜੇ ਸੰਨੀ ਦਾ ਕਹਿਣਾ ਹੈ ਕਿ ਬਲਵਿੰਦਰ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ ਅਤੇ ਨਾ ਹੀ ਕੋਈ ਦੁਸ਼ਮਣੀ ਸੀ । ਉੱਥੇ ਹੀ ਮੌਕੇ ਤੇ ਪਹੁੰਚੇ ਥਾਣਾ ਸਿਵਲ ਲਾਈਨ ਦੇ ਮੁਖੀ ਲਖਵਿੰਦਰ ਸਿੰਘ ਨੇ ਦਸਿਆ ਕਿ ਜਿਵੇਂ ਹੀ ਉਹਨਾਂ ਨੂੰ ਸੂਚਨਾ ਕਿ ਗਾਂਧੀ ਕੈਂਪ ਦੇ ਰਹਿਣ ਵਾਲੇ ਬਲਵਿੰਦਰ ਪਾਲ ਲਾਡੀ ਜੋ ਕਿ ਪਾਸਟਰ ਤੇ ਹਮਲਾ ਹੋਇਆ ਹੈ ਅਤੇ ਉਹ ਗੰਭੀਰ ਜਖਮੀ ਹੈ ਅਤੇ ਉਹ ਜਾਂਚ ਲਈ ਪਹੁੰਚੇ ਹਨ ਤਾ ਇੱਥੇ ਜਾਣਕਾਰੀ ਮਿਲੀ ਹੈ ਕਿ ਬਲਵਿੰਦਰਪਾਲ ਦੀ ਮੌਤ ਹੋ ਚੁੱਕੀ ਹੈ ।

ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਜਦਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਗਾਂਧੀ ਕੈਂਪ ਦੇ ਹੀ ਰਹਿਣ ਵਾਲੇ ਨਰੇਸ਼ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।

Read More: ਵੱਡੀ ਖ਼ਬਰ : ਬ.ਲਾ.ਤ.ਕਾ.ਰ ਮਾਮਲੇ ‘ਚ ਅਦਾਲਤ ਨੇ ਬਲਜਿੰਦਰ ਸਿੰਘ ਨੂੰ ਸੁਣਾਈ ਸਜ਼ਾ

ਵਿਦੇਸ਼

Scroll to Top