ਸਪੋਰਟਸ, 18 ਜੁਲਾਈ 2026: Spain ਬਨਾਮ Argentina Fifa Final: ਫੀਫਾ ਵਿਸ਼ਵ ਕੱਪ ਫਾਈਨਲ ਲਈ ਮੰਚ ਤਿਆਰ ਹੈ, ਜਿੱਥੇ ਦੁਨੀਆ ਦੀ ਸਭ ਤੋਂ ਵਧੀਆ ਤਾਕਤਵਰ ਟੀਮ ਅਰਜਨਟੀਨਾ ਸਪੇਨ ਨਾਲ ਭਿੜੇਗੀ। ਖ਼ਿਤਾਬੀ ਮੈਚ ‘ਚ ਦੋ ਵੱਖ-ਵੱਖ ਸ਼ੈਲੀਆਂ ਦੀ ਖੇਡ ਦਾ ਟਕਰਾਅ ਦੇਖਣ ਨੂੰ ਮਿਲੇਗਾ। ਟੂਰਨਾਮੈਂਟ ਦੇ ਮੋਹਰੀ ਗੋਲ ਸਕੋਰਰ ਲਿਓਨਲ ਮੇਸੀ ਅਤੇ ਮੌਜੂਦਾ ਚੈਂਪੀਅਨ ਅਰਜਨਟੀਨਾ ਐਤਵਾਰ ਨੂੰ ਨਿਊ ਜਰਸੀ ‘ਚ ਸਪੇਨ ਦੀ ਮਜ਼ਬੂਤ ਟੀਮ ਦਾ ਸਾਹਮਣਾ ਕਰਨਗੇ। ਸਪੇਨ ਕੋਲ ਮੈਸੀ ਦਾ ਮੁਕਾਬਲਾ ਕਰਨ ਲਈ ਲਾਮਿਨ ਯਾਮਲ ਦੇ ਰੂਪ ‘ਚ ਇੱਕ ਨੌਜਵਾਨ ਸਟ੍ਰਾਈਕਰ ਹੈ।
ਸਪੇਨ ਨੇ ਪਹਿਲੇ ਸੈਮੀਫਾਈਨਲ ‘ਚ ਫਰਾਂਸ ਨੂੰ ਹਰਾਇਆ ਸੀ। ਇਸ ਟੂਰਨਾਮੈਂਟ ‘ਚ ਵਾਪਸੀ ਕਰਨ ਦੀ ਆਪਣੀ ਯੋਗਤਾ ਲਈ ਜਾਣੇ ਜਾਂਦੇ ਅਰਜਨਟੀਨਾ ਨੇ ਦੂਜੇ ਸੈਮੀਫਾਈਨਲ ‘ਚ ਇੰਗਲੈਂਡ ਨੂੰ 2-1 ਨਾਲ ਹਰਾਇਆ। ਹੁਣ, ਫੀਫਾ ਵਿਸ਼ਵ ਰੈਂਕਿੰਗ ‘ਚ ਨੰਬਰ ਇੱਕ ਅਤੇ ਦੋ ਸਥਾਨਾਂ ‘ਤੇ ਕਾਬਜ਼ ਦੋ ਟੀਮਾਂ ਆਹਮੋ-ਸਾਹਮਣੇ ਹਨ। ਇਹ 34 ਸਾਲਾਂ ‘ਚ ਪਹਿਲੀ ਵਾਰ ਹੈ ਜਦੋਂ ਫੀਫਾ ਰੈਂਕਿੰਗ ‘ਚ ਚੋਟੀ ਦੀਆਂ ਦੋ ਟੀਮਾਂ ਵਿਚਕਾਰ ਵਿਸ਼ਵ ਕੱਪ ਫਾਈਨਲ ਖੇਡਿਆ ਜਾਵੇਗਾ।
ਅਰਜਨਟੀਨਾ ਆਪਣਾ ਚੌਥਾ ਖ਼ਿਤਾਬ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਬ੍ਰਾਜ਼ੀਲ ਤੋਂ ਬਾਅਦ ਲਗਾਤਾਰ ਦੂਜਾ ਵਿਸ਼ਵ ਕੱਪ ਚੈਂਪੀਅਨ ਬਣਨ ਲਈ ਤਿਆਰ ਹੈ, ਜਿਸਨੇ 1958 ਅਤੇ 1962 ‘ਚ ਇਹ ਉਪਲਬਧੀ ਹਾਸਲ ਕੀਤੀ ਸੀ। 2010 ‘ਚ ਜਿੱਤਣ ਤੋਂ ਬਾਅਦ ਸਪੇਨ ਆਪਣਾ ਦੂਜਾ ਖ਼ਿਤਾਬ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਰਜਨਟੀਨਾ ਨੇ ਟੂਰਨਾਮੈਂਟ ‘ਚ ਸਭ ਤੋਂ ਵੱਧ 19 ਗੋਲ ਕੀਤੇ ਹਨ। ਫਾਈਨਲ ‘ਚ ਜਾਂਦੇ ਸਮੇਂ ਸਪੇਨ ਨੇ ਛੇ ਜਿੱਤੇ ਹਨ ਅਤੇ ਇੱਕ ਵਾਰ ਡਰਾਅ ਖੇਡਿਆ ਹੈ।
Read More: ਕਪਿਲ ਦੇਵ ਦੇਵ ਤੇ ਸਚਿਨ ਸਮੇਤ ਕਈ ਦਿੱਗਜਾਂ ਵੱਲੋਂ ਸਰ ਗੈਰੀ ਸੋਬਰਸ ਦੇ ਦੇਹਾਂਤ ਸ਼ਰਧਾਂਜਲੀ ਭੇਂਟ




