south africa vs namibia

SA ਬਨਾਮ NAM: ਦੱਖਣੀ ਅਫਰੀਕਾ ਨੇ ਨਾਮੀਬੀਆ ਨੂੰ ਤਿਕੋਣੀ ਸੀਰੀਜ਼ ਤੋਂ ਕੀਤਾ ਬਾਹਰ, ਪ੍ਰੇਟੋਰੀਅਸ ਨੇ ਰਚਿਆ ਇਤਿਹਾਸ

ਸਪੋਰਟਸ, 05 ਸਤੰਬਰ 2026: south africa vs namibia: ਦੱਖਣੀ ਅਫਰੀਕਾ, ਨਾਮੀਬੀਆ ਅਤੇ ਜ਼ਿੰਬਾਬਵੇ ਵਿਚਕਾਰ ਚੱਲ ਰਹੀ ਟੀ-20 ਤਿਕੋਣੀ ਸੀਰੀਜ਼ ਦੇ ਛੇਵੇਂ ਮੈਚ ‘ਚ ਦੱਖਣੀ ਅਫਰੀਕਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਨਾਮੀਬੀਆ ਨੂੰ 11 ਦੌੜਾਂ ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ ਵੱਲੋਂ ਦਿੱਤੇ ਗਏ 229 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਨਾਮੀਬੀਆ 20 ਓਵਰਾਂ ‘ਚ ਤਿੰਨ ਵਿਕਟਾਂ ਦੇ ਨੁਕਸਾਨ ‘ਤੇ ਸਿਰਫ਼ 217 ਦੌੜਾਂ ਹੀ ਬਣਾ ਸਕਿਆ। ਦੱਖਣੀ ਅਫਰੀਕਾ ਦੀ ਪਾਰੀ ਦੇ ਹੀਰੋ ਲੁਆਨ ਡ੍ਰੇ ਪ੍ਰੇਟੋਰੀਅਸ ਨੇ ਸ਼ਾਨਦਾਰ ਸੈਂਕੜਾ ਲਗਾਇਆ।

ਲੁਆਨ ਨੇ 53 ਗੇਂਦਾਂ ‘ਚ ਪੰਜ ਚੌਕੇ ਅਤੇ ਅੱਠ ਛੱਕਿਆਂ ਦੀ ਮੱਦਦ ਨਾਲ 101 ਦੌੜਾਂ ਬਣਾਈਆਂ। ਉਸਨੇ 20 ਸਾਲ 161 ਦਿਨਾਂ ਦੀ ਉਮਰ ‘ਚ ਇਹ ਸੈਂਕੜਾ ਪੂਰਾ ਕੀਤਾ। ਜ਼ਜ਼ਾਈ ਨੇ 20 ਸਾਲ 337 ਦਿਨਾਂ ਦੀ ਉਮਰ ‘ਚ ਇਹ ਪ੍ਰਾਪਤੀ ਕੀਤੀ। ਯਸ਼ਾਸਵੀ ਨੇ 21 ਸਾਲ 279 ਦਿਨਾਂ ਦੀ ਉਮਰ ‘ਚ ਆਪਣਾ ਪਹਿਲਾ ਟੀ-20 ਸੈਂਕੜਾ ਲਗਾਇਆ।

ਲੁਆਨ ਤੋਂ ਇਲਾਵਾ, ਉਸਦੇ ਸਾਥੀ ਓਪਨਰ ਕੋਨਰ ਐਸਟਰਹੁਈਜ਼ਨ ਨੇ 40 ਗੇਂਦਾਂ ‘ਚ ਛੇ ਚੌਕੇ ਅਤੇ ਅੱਠ ਛੱਕਿਆਂ ਦੀ ਮੱਦਦ ਨਾਲ 88 ਦੌੜਾਂ ਬਣਾਈਆਂ। ਦੋਵਾਂ ਨੇ ਟੀਮ (SA ਬਨਾਮ NAM) ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਪ੍ਰੀਟੋਰੀਅਸ ਅਤੇ ਐਸਟਰਹੁਇਜ਼ੇਨ ਨੇ ਪਹਿਲੀ ਵਿਕਟ ਲਈ 11.3 ਓਵਰਾਂ ‘ਚ 156 ਦੌੜਾਂ ਜੋੜੀਆਂ। ਰੂਬਿਨ ਹਰਮਨ ਨੇ 21 ਗੇਂਦਾਂ ‘ਚ 26 ਦੌੜਾਂ ਦਾ ਯੋਗਦਾਨ ਪਾਇਆ। ਨਾਮੀਬੀਆ ਲਈ, ਜਾਨ ਬਾਲਟ ਨੇ 31 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

ਇਸ ਸੈਂਕੜੇ ਦੇ ਨਾਲ, ਪ੍ਰੀਟੋਰੀਅਸ ਨੇ ਇੱਕ ਵੱਡਾ ਰਿਕਾਰਡ ਬਣਾਇਆ। ਉਹ ਆਈਸੀਸੀ ਦੇ ਪੂਰੇ ਮੈਂਬਰ ਦੇਸ਼ਾਂ ‘ਚੋਂ ਟੀ-20 ਅੰਤਰਰਾਸ਼ਟਰੀ ਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ। ਇਸ ਮਾਮਲੇ ‘ਚ, ਉਨ੍ਹਾਂ ਨੇ ਅਫਗਾਨਿਸਤਾਨ ਦੇ ਹਜ਼ਰਤਉੱਲਾ ਜ਼ਜ਼ਾਈ ਅਤੇ ਭਾਰਤ ਦੇ ਯਸ਼ਸਵੀ ਜੈਸਵਾਲ ਨੂੰ ਪਿੱਛੇ ਛੱਡ ਦਿੱਤਾ। ਇਹ ਚੌਥੇ ਮੈਚ ‘ਚ ਦੱਖਣੀ ਅਫਰੀਕਾ ਦੀ ਤੀਜੀ ਜਿੱਤ ਹੈ ਅਤੇ ਟੀਮ ਨੇ ਫਾਈਨਲ ਲਈ ਟਿਕਟ ਪੱਕੀ ਕਰ ਲਈ ਹੈ। ਦੱਖਣੀ ਅਫਰੀਕਾ ਹੁਣ 6 ਸਤੰਬਰ ਨੂੰ ਤਿਕੋਣੀ ਸੀਰੀਜ਼ ਦੇ ਆਖਰੀ ਮੈਚ ‘ਚ ਜ਼ਿੰਬਾਬਵੇ ਦਾ ਸਾਹਮਣਾ ਕਰੇਗਾ।

Read More: ਸ਼ੇਰ-ਏ-ਪੰਜਾਬ ਟੀ-20 ਲੀਗ 2026 ਦੇ ਟਾਪ-5 ਬੱਲੇਬਾਜ਼ ਤੇ ਗੇਂਦਬਾਜ਼ ਦੀ ਸੂਚੀ

ਵਿਦੇਸ਼

Scroll to Top