ਪਰਵਿੰਦਰ ਸਿੰਘ ਝੋਟਾ

ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਦੀ IAS ਅਧਿਕਾਰੀਆਂ ਨਾਲ ਮੁਲਾਕਾਤ, ਰੱਖੀਆਂ ਇਹ ਮੰਗਾਂ

ਮਾਨਸਾ, 20 ਅਕਤੂਬਰ 2026: ਤਿੰਨ ਆਈਏਐਸ ਅਧਿਕਾਰੀਆਂ ਦੀ ਟੀਮ ਨੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਅਤੇ ਐਕਸ਼ਨ ਕਮੇਟੀ ਦੇ ਨਾਲ ਮੁਲਾਕਾਤ ਕੀਤੀ।ਮੁਲਾਕਾਤ ਤੋਂ ਬਾਅਦ ਤਿੰਨ ਆਈਏਐਸ ਅਧਿਕਾਰੀਆਂ ਦੀ ਟੀਮ ਦੀ ਮੈਂਬਰ ਆਈਏਐਸ ਅਪਨੀਤ ਰਿਆਤ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਰਿਵਾਰ ਦੇ ਨਾਲ ਇੱਕ ਘੰਟਾ ਤੱਕ ਦੁੱਖ ਸਾਂਝਾ ਕੀਤਾ ਗਿਆ ਹੈ ਅਤੇ ਉਨਾਂ ਵੱਲੋਂ ਆਪਣਾ ਮੈਮੋਰੰਡਮ ਵੀ ਦਿੱਤਾ ਗਿਆ ਹੈ, ਜਿਸ ਦੇ ਲਈ ਉਨ੍ਹਾਂ ਕਿਹਾ ਕਿ ਮਾਨਸਾ ਦੇ ‘ਚ ਟਰੋਮਾ ਸੈਂਟਰ ਪਰਵਿੰਦਰ ਸਿੰਘ ਦੇ ਨਾਮ ‘ਤੇ ਰੱਖਣ, ਕ੍ਰਿਕਟ ਸਟੇਡੀਅਮ ਅਤੇ ਅਤੇ ਮਾਨਸਾ ਦੇ ‘ਚ ਪਰਵਿੰਦਰ ਸਿੰਘ ਝੋਟੇ ਦੀ ਯਾਦਗਾਰ ਸਥਾਪਿਤ ਕੀਤੀ ਜਾਵੇਗੀ। ਇਸਦੇ ਲਿਮ ਕੰਮ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਹੋਰ ਵੀ ਜੋ ਮੰਗਾਂ ਰੱਖੀਆਂ ਗਈਆਂ ਹੈ, ਉਨ੍ਹਾਂ ਨੂੰ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ ਤੇ ਜਲਦ ਹੀ ਇਨ੍ਹਾਂ ਮੰਗਾਂ ਤੇ ਸਹਿਮਤੀ ਵੀ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਸਰਕਾਰ ਹਰ ਤਰ੍ਹਾਂ ਦੀ ਪਰਿਵਾਰ ਦੇ ਨਾਲ ਸਹਿਮਤ ਹੈ ਅਤੇ ਉਨ੍ਹਾਂ ਦੀਆਂ ਮੰਗਾਂ ਵੱਲ ਵੀ ਜਰੂਰ ਧਿਆਨ ਦੇਵੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਜੋ ਵੀ ਪਰਿਵਾਰ ਨੇ ਮੰਗਾਂ ਰੱਖੀਆਂ ਨੇ ਉਸ ਨੂੰ ਲੈ ਕੇ ਮੁੜ ਤੋਂ ਬੈਠਕ ਕੀਤੀ ਜਾਵੇਗੀ।

Read More: ਮਾਣਹਾਨੀ ਮਾਮਲੇ ‘ਚ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ 1 ਸਾਲ ਦੀ ਕੈਦ

ਵਿਦੇਸ਼

Scroll to Top