Punjab Stubble Burning

ਦੀਵਾਲੀ ‘ਤੇ ਪੰਜਾਬ ‘ਚ ਪਰਾਲੀ ਸਾੜਨ ਦੇ ਮਾਮਲਿਆਂ ‘ਚ 400 ਫ਼ੀਸਦੀ ਵਾਧਾ !

ਪੰਜਾਬ,10 ਨਵੰਬਰ 2026: ਪੰਜਾਬ ‘ਚ ਦੀਵਾਲੀ ਵਾਲੇ ਦਿਨ ਪਰਾਲੀ ਸਾੜਨ ਦੇ ਮਾਮਲਿਆਂ ‘ਚ 400 ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਕਈ ਉੱਤਰੀ ਭਾਰਤੀ ਸ਼ਹਿਰਾਂ ‘ਚ ਹਵਾ ਗੁਣਵੱਤਾ ਸੂਚਕਾਂਕ ਖ਼ਤਰਨਾਕ ਪੱਧਰ ‘ਤੇ ਪਹੁੰਚ ਗਿਆ, ਜਿਸ ਨਾਲ ਸਾਹ ਲੈਣਾ ਮੁਸ਼ਕਿਲ ਹੋ ਗਿਆ। ਇਹੀ ਕਾਰਨ ਹੈ ਕਿ ਦੀਵਾਲੀ ਤੋਂ ਅਗਲੇ ਦਿਨ ਕਈ ਵੱਡੇ ਸ਼ਹਿਰਾਂ ਅਤੇ ਕਸਬਿਆਂ ‘ਚ ਹਵਾ ਦੀ ਗੁਣਵੱਤਾ ਪਿਛਲੇ ਦਿਨ ਨਾਲੋਂ ਕਾਫ਼ੀ ਜ਼ਿਆਦਾ ਪ੍ਰਦੂਸ਼ਿਤ ਪਾਈ ਗਈ।

ਰਿਪੋਰਟਾਂ ਮੁਤਾਬਕ, ਇੱਕ ਦਿਨ ‘ਚ 1,152 ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ, ਜੋ ਕਿ ਸੀਜ਼ਨ ‘ਚ ਸਭ ਤੋਂ ਵੱਧ ਹਨ। ਜਦੋਂ ਕਿ 2024 ‘ਚ ਦੀਵਾਲੀ ਵਾਲੇ ਦਿਨ ਪੰਜਾਬ ‘ਚ 484 ਮਾਮਲੇ ਸਾਹਮਣੇ ਆਏ ਸਨ, 2025 ‘ਚ ਇਹ ਗਿਣਤੀ ਸਿਰਫ 25 ਰਹਿ ਗਈ।

ਇਸਦਾ ਮਤਲਬ ਹੈ ਕਿ ਦੀਵਾਲੀ ਵਾਲੇ ਦਿਨ ਪਰਾਲੀ ਸਾੜਨ ਦੇ ਮਾਮਲੇ ਪਿਛਲੇ ਸਾਲ ਦੇ ਮੁਕਾਬਲੇ 400 ਗੁਣਾ ਅਤੇ 2024 ਦੇ ਮੁਕਾਬਲੇ ਲਗਭਗ 2.5 ਗੁਣਾ ਵਧੇ ਹਨ। 2025 ‘ਚ ਪਰਾਲੀ ਸਾੜਨ ‘ਚ ਕਮੀ ਦਾ ਇੱਕ ਵੱਡਾ ਕਾਰਨ ਸੂਬੇ ‘ਚ ਹੜ੍ਹਾਂ ਕਾਰਨ ਕਈ ਜ਼ਿਲ੍ਹਿਆਂ ‘ਚ ਝੋਨੇ ਦੀ ਫਸਲ ਦਾ ਬਰਬਾਦ ਹੋਣਾ ਸੀ। ਐਤਵਾਰ ਨੂੰ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ‘ਚ ਵੱਧ ਤੋਂ ਵੱਧ ਹਵਾ ਗੁਣਵੱਤਾ ਸੂਚਕਾਂਕ (AQI) 500 ਤੋਂ ਵੱਧ ਦਰਜ ਕੀਤਾ ਗਿਆ।

Read More: ਪੰਜਾਬ ‘ਚ ਪਰਾਲੀ ਸਾੜਨ ਦੀਆਂ 3307 ਘਟਨਾਵਾਂ, 60.60 ਲੱਖ ਰੁਪਏ ਦਾ ਲਗਾਇਆ ਜੁਰਮਾਨਾ

ਵਿਦੇਸ਼

Scroll to Top