Himachal Pradesh

ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ‘ਚ ਮੀਂਹ ਪੈਣ ਨਾਲ ਤਾਪਮਾਨ ‘ਚ ਗਿਰਾਵਟ, ਗੜੇਮਾਰੀ ਦੀ ਚੇਤਾਵਨੀ

ਹਿਮਾਚਲ ਪ੍ਰਦੇਸ਼, 10 ਜੂਨ 2026: ਬੀਤੀ ਰਾਤ ਮੀਂਹ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ‘ਚ ਮੌਸਮ ਸੁਹਾਵਣਾ ਹੋ ਗਿਆ ਹੈ। ਪਹਾੜਾਂ’ਚ ਆਉਣ ਵਾਲੇ ਸੈਲਾਨੀ ਸੁਹਾਵਣੇ ਮੌਸਮ ਦਾ ਆਨੰਦ ਮਾਣ ਰਹੇ ਹਨ। ਸਰਾਹਨ ‘ਚ ਸਭ ਤੋਂ ਵੱਧ 30.0 ਮਿਲੀਮੀਟਰ ਮੀਂਹ ਪਿਆ, ਇਸ ਤੋਂ ਬਾਅਦ ਪਾਲਮਪੁਰ ‘ਚ 9.4 ਮਿਲੀਮੀਟਰ, ਰੋਹੜੂ ‘ਚ 8.0 ਮਿਲੀਮੀਟਰ, ਮਨਾਲੀ ‘ਚ 6.0 ਮਿਲੀਮੀਟਰ, ਕੋਟਖਾਈ ‘ਚ 5.2 ਮਿਲੀਮੀਟਰ ਅਤੇ ਜੋਗਿੰਦਰਨਗਰ ‘ਚ 1.0 ਮਿਲੀਮੀਟਰ ਮੀਂਹ ਪਿਆ। ਇਸ ਦੇ ਨਤੀਜੇ ਵਜੋਂ ਰਾਤ ਦੇ ਤਾਪਮਾਨ ‘ਚ ਥੋੜ੍ਹੀ ਗਿਰਾਵਟ ਆਈ।

ਹਾਲਾਂਕਿ, ਸ਼ਿਮਲਾ ਸਮੇਤ ਸੂਬੇ ਦੇ ਜ਼ਿਆਦਾਤਰ ਹਿੱਸਿਆਂ ‘ਚ ਸਵੇਰ ਤੋਂ ਹੀ ਅੰਸ਼ਕ ਤੌਰ ‘ਤੇ ਬੱਦਲਵਾਈ ਅਤੇ ਧੁੱਪ ਛਾਈ ਹੋਈ ਹੈ। ਮੌਸਮ ਵਿਭਾਗ (IMD) ਨੇ ਕੁਝ ਮੱਧ-ਉਚਾਈ ਵਾਲੇ ਖੇਤਰਾਂ ‘ਚ ਹਲਕੀ ਬੂੰਦਾਬਾਂਦੀ ਦੀ ਭਵਿੱਖਬਾਣੀ ਕੀਤੀ ਹੈ। ਹਿਮਾਚਲ ਦੇ ਮੈਦਾਨੀ ਇਲਾਕਿਆਂ ਨੂੰ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਊਨਾ, ਬਿਲਾਸਪੁਰ ਅਤੇ ਸੋਲਨ ਜ਼ਿਲ੍ਹਿਆਂ ਦੇ ਹੇਠਲੇ ਇਲਾਕਿਆਂ ਲਈ ਯੈਲੋ ਹੀਟਵੇਵ ਅਲਰਟ ਜਾਰੀ ਕੀਤਾ ਗਿਆ ਹੈ। ਇਸ ਨਾਲ ਮੈਦਾਨੀ ਇਲਾਕਿਆਂ ‘ਚ ਤਾਪਮਾਨ ਵਿੱਚ 1 ਤੋਂ 2 ਡਿਗਰੀ ਵਾਧਾ ਹੋਵੇਗਾ, ਜਦੋਂ ਕਿ ਪਹਾੜਾਂ ‘ਚ ਹਲਕੀ ਬੂੰਦਾਬਾਂਦੀ ਤੋਂ ਬਾਅਦ ਤਾਪਮਾਨ ਆਮ ਦੇ ਨੇੜੇ ਰਹੇਗਾ।

ਆਈਐਮਡੀ ਦੇ ਮੁਤਾਬਕ, ਪੱਛਮੀ ਗੜਬੜੀ ਅੱਜ ਰਾਤ ਨੂੰ ਹੋਰ ਤੇਜ਼ ਹੋ ਜਾਵੇਗੀ। ਇਸਦੇ ਪ੍ਰਭਾਵ 15 ਜੂਨ ਤੱਕ ਰਹਿਣਗੇ। ਕੱਲ੍ਹ ਅਤੇ ਉਸ ਤੋਂ ਅਗਲੇ ਦਿਨ ਕਈ ਇਲਾਕਿਆਂ ‘ਚ ਭਾਰੀ ਮੀਂਹ, ਭਾਰੀ ਗੜੇਮਾਰੀ ਅਤੇ ਤੂਫਾਨ ਲਈ ਚੇਤਾਵਨੀ ਜਾਰੀ ਕੀਤੀ ਹੈ। ਕੁੱਲੂ, ਮੰਡੀ, ਸ਼ਿਮਲਾ ਅਤੇ ਸਿਰਮੌਰ ਜ਼ਿਲ੍ਹਿਆਂ ਲਈ ਇੱਕ ਔਰੇਂਜ ਚੇਤਾਵਨੀ ਜਾਰੀ ਕੀਤੀ ਹੈ। ਇਨ੍ਹਾਂ ਜ਼ਿਲ੍ਹਿਆਂ ‘ਚ ਗੜੇਮਾਰੀ ਅਤੇ ਤੂਫਾਨ ਫਸਲਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

Read More: ਸੁੱਖੂ ਸਰਕਾਰ ਦੀ ਕੈਬਨਿਟ ਮੀਟਿੰਗ, ਕਈ ਵੱਡੇ ਫੈਸਲੇ ਲਏ ਜਾਣ ਦੀ ਉਮੀਦ

ਵਿਦੇਸ਼

Scroll to Top