Rahul Gandhi meets DCP

ਪੈਲੇਟ ਗਨ ਮਾਮਲੇ ‘ਚ ਡੀਸੀਪੀ ਨੂੰ ਮਿਲੇ ਰਾਹੁਲ ਗਾਂਧੀ, FIR ਦਰਜ ਨਾ ਹੋਣ ‘ਤੇ ਧਰਨੇ ‘ਤੇ ਬੈਠੇ

ਦਿੱਲੀ, 21 ਅਗਸਤ 2026: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਰਾਜਧਾਨੀ ਦਿੱਲੀ ‘ਚ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਵਿਰੋਧ ਪ੍ਰਦਰਸ਼ਨ ਦੌਰਾਨ ਹਾਲ ਹੀ ‘ਚ ਹੋਈ ਪੈਲੇਟ ਗੰਨ ਘਟਨਾ ਦੇ ਸਬੰਧ ‘ਚ ਸ਼ੁੱਕਰਵਾਰ ਨੂੰ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਵਿਖੇ ਡੀਸੀਪੀ ਦੇ ਦਫ਼ਤਰ ਪਹੁੰਚੇ। ਉਨ੍ਹਾਂ ਡੀਸੀਪੀ ਨਾਲ ਮੁਲਾਕਾਤ ਕੀਤੀ ਅਤੇ ਕਾਰਵਾਈ ਦੀ ਮੰਗ ਕੀਤੀ।

ਜ਼ਖਮੀ ਵਿਦਿਆਰਥੀ ਦਾ ਹਵਾਲਾ ਦਿੰਦੇ ਹੋਏ, ਰਾਹੁਲ ਗਾਂਧੀ ਨੇ ਇਸ ਮਾਮਲੇ ‘ਚ ਡੀਸੀਪੀ ਤੋਂ ਕਾਰਵਾਈ ਦੀ ਮੰਗ ਕੀਤੀ। ਹਾਲਾਂਕਿ, ਉਹ ਡੀਸੀਪੀ ਦੇ ਦਫ਼ਤਰ ਤੋਂ ਨਿਰਾਸ਼ ਵਾਪਸ ਪਰਤ ਆਏ।ਪਾਰਲੀਮੈਂਟ ਸਟਰੀਟ ਤੋਂ ਬਾਹਰ ਆਏ ਰਾਹੁਲ ਗਾਂਧੀ ਨੇ ਕੋਈ ਕਾਰਵਾਈ ਨਾ ਹੋਣ ‘ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਡੀਸੀਪੀ ਦੇ ਦਫ਼ਤਰ ਦੇ ਬਾਹਰ ਰਾਹੁਲ ਗਾਂਧੀ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਸਾਹਿਲ ਲੋਹਚਾਬ ਵੀ ਉਨ੍ਹਾਂ ਦੇ ਨਾਲ ਹਨ।

ਰਿਪੋਰਟਾਂ ਮੁਤਾਬਕ, ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਡੀਸੀਪੀ ਨਾਲ ਮੁਲਾਕਾਤ ਕੀਤੀ ਅਤੇ ਪੈਲੇਟ ਗੰਨ ਘਟਨਾ ਦੇ ਸਬੰਧ ‘ਚ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ। ਹਾਲਾਂਕਿ, ਉਨ੍ਹਾਂ ਦੀ ਸ਼ਿਕਾਇਤ ‘ਤੇ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।

ਪੁਲਿਸ ਨੇ ਸਾਵਧਾਨੀ ਵਜੋਂ ਬੈਰੀਕੇਡ ਲਗਾਏ ਹਨ ਅਤੇ ਕਨਾਟ ਪਲੇਸ ਤੋਂ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਤੱਕ ਵਾਹਨਾਂ ਦੀ ਪਹੁੰਚ ਨੂੰ ਸੀਮਤ ਕਰ ਦਿੱਤਾ ਹੈ। 20 ਜੁਲਾਈ ਨੂੰ ਪ੍ਰਦਰਸ਼ਨ ਦੌਰਾਨ ਤਿੰਨ ਨੌਜਵਾਨ ਜ਼ਖਮੀ ਹੋ ਗਏ ਸਨ। ਤਿੰਨਾਂ ਨੇ ਆਪਣੀ ਮਰਜ਼ੀ ਨਾਲ RML ਹਸਪਤਾਲ ‘ਚ ਦਾਖਲਾ ਲਿਆ ਸੀ ਅਤੇ ਅਗਲੇ ਦਿਨ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਪੁਲਿਸ ਨੇ ਉਨ੍ਹਾਂ ਤੋਂ ਵਾਰ-ਵਾਰ ਉਨ੍ਹਾਂ ਦੇ ਪ੍ਰੋਫਾਈਲ ਬਾਰੇ ਪੁੱਛਗਿੱਛ ਕੀਤੀ, ਪਰ ਉਨ੍ਹਾਂ ਨੇ ਕਦੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਕੀ ਉਹ ਵਿਦਿਆਰਥੀ ਸਨ।

Read More: ਟਰਾਂਸਜੈਂਡਰ ਦਾ ਭੇਸ ਬਦਲ ਕੇ ਫਲੈਟ ‘ਚ ਹੋਇਆ ਦਾਖਲ ਵਿਅਕਤੀ, ਏਅਰ ਹੋਸਟੇਸ ਨਾਲ ਬ.ਲਾ.ਤ.ਕਾ.ਰ ਦਾ ਦੋਸ਼

ਵਿਦੇਸ਼

Scroll to Top