ਪੰਜਾਬ, 30 ਸਤੰਬਰ 2026: Punjab Holiday News: ਪੰਜਾਬ ‘ਚ 2 ਅਕਤੂਬਰ ਨੂੰ ਸਕੂਲ, ਕਾਲਜ, ਬੈਂਕ ਅਤੇ ਹੋਰ ਅਦਾਰੇ ਬੰਦ ਰਹਿਣਗੇ। ਦਰਅਸਲ 2 ਅਕਤੂਬਰ, 2026 ਨੂੰ ਮਹਾਤਮਾ ਗਾਂਧੀ ਦੀ ਜਨਮ ਵਰ੍ਹੇਗੰਢ ਹੈ। ਇਹ ਦਿਨ ਪੰਜਾਬ ‘ਚ ਇੱਕ ਗਜ਼ਟਿਡ ਛੁੱਟੀ ਵਜੋਂ ਸੂਚੀਬੱਧ ਹੈ।

ਪੰਜਾਬ ਦੇ ਸਕੂਲਾਂ ‘ਚ ਅਕਤੂਬਰ 2026 ‘ਚ ਰਾਸ਼ਟਰੀ ਅਤੇ ਰਾਜ ਪੱਧਰੀ ਸਮਾਗਮਾਂ ਨੂੰ ਮਨਾਉਣ ਲਈ ਕਈ ਛੁੱਟੀਆਂ ਹੋਣਗੀਆਂ। 2026 ਲਈ ਪੰਜਾਬ ਸਰਕਾਰ ਦੀ ਛੁੱਟੀਆਂ ਦੀ ਸੂਚੀ ਦੇ ਅਨੁਸਾਰ, ਇਸ ਮਹੀਨੇ ਦੀਆਂ ਮਹੱਤਵਪੂਰਨ ਛੁੱਟੀਆਂ ‘ਚ ਗਾਂਧੀ ਜਯੰਤੀ, ਮਹਾਰਾਜਾ ਅਗਰਸੇਨ ਜਯੰਤੀ, ਦੁਸਹਿਰਾ ਅਤੇ ਮਹਾਰਿਸ਼ੀ ਵਾਲਮੀਕਿ ਜਯੰਤੀ ਸ਼ਾਮਲ ਹਨ।
Read More: ਜਨਤਕ ਛੁੱਟੀ 2026: ਪੰਜਾਬ ਸਰਕਾਰ ਵੱਲੋਂ ਸਾਲ 2026 ਲਈ ਛੁੱਟੀਆਂ ਦਾ ਕੈਲੰਡਰ ਜਾਰੀ




