Delhi building collapses

ਨਿੱਜੀ ਟਰੈਵਲ ਬੱਸ ਦੀ ਟਰੱਕ ਨਾਲ ਟੱਕਰ, ਛੇ ਜਣਿਆਂ ਦੀ ਮੌ.ਤ

26 ਅਗਸਤ 2026: ਤੇਲੰਗਾਨਾ ਦੇ ਸੂਰਿਆਪੇਟ ਵਿੱਚ ਸਵੇਰੇ 5:20 ਵਜੇ ਦੇ ਕਰੀਬ ਇੱਕ ਨਿੱਜੀ ਟਰੈਵਲ ਬੱਸ ਦੇ ਟਰੱਕ ਨਾਲ ਟਕਰਾ ਜਾਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ। ਕਈ ਹੋਰ ਗੰਭੀਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਬੱਸ ਵਿੱਚ ਕੁੱਲ 43 ਯਾਤਰੀ ਸਵਾਰ ਸਨ।

ਪੁਲਿਸ ਅਨੁਸਾਰ, ਬੱਸ ਹੈਦਰਾਬਾਦ ਤੋਂ ਵਿਜੇਵਾੜਾ ਜਾ ਰਹੀ ਸੀ। ਸੂਰਿਆਪੇਟ ਦੇ ਦੁਰਗਾਪੁਰਮ ਸਟੇਜ ਨੇੜੇ ਇਹ ਹਾਦਸਾ ਵਾਪਰਿਆ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Read More: ਚੰਬਾ ਜ਼ਿਲ੍ਹੇ ‘ਚ ਵੱਡਾ ਬੱਸ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਪਲਟੀ

ਵਿਦੇਸ਼

Scroll to Top