Chandigarh Police Encounter

ਚੰਡੀਗੜ੍ਹ ‘ਚ ਨੈਤਿਕ ਕ.ਤ.ਲ ਮਾਮਲੇ ‘ਚ ਪੁਲਿਸ ਵੱਲੋਂ ਮੁਲਜ਼ਮ ਦਾ ਐਨਕਾਊਂਟਰ

ਚੰਡੀਗੜ੍ਹ, 24 ਅਕਤੂਬਰ 2026: ਸ਼ਨੀਵਾਰ ਸਵੇਰੇ ਚੰਡੀਗੜ੍ਹ ‘ਚ ਵਿਦਿਆਰਥੀ ਨੈਤਿਕ ਖੰਡੇਲਵਾਲ (17) ਕਤਲ ਕਾਂਡ ਦੇ ਮੁਲਜ਼ਮਾਂ ਅਤੇ ਆਪ੍ਰੇਸ਼ਨ ਸੈੱਲ ਟੀਮ ਵਿਚਕਾਰ ਪੁਲਿਸ ਮੁਕਾਬਲਾ ਹੋਇਆ ਹੈ। ਪੁਲਿਸ ਮੁਤਾਬਕ ਟੀਮ ਹਥਿਆਰ ਬਰਾਮਦ ਕਰਨ ਲਈ ਮੁਲਜ਼ਮ ਸ਼ੂਟਰਾਂ, ਅਰਸ਼ਮੇਹਰ ਅਤੇ ਮਨਮੇਹਰ ਨੂੰ ਸੈਕਟਰ 50 ਲੈ ਗਈ ਸੀ। ਦੋਵੇਂ ਮੁਲਜ਼ਮ ਭਰਾ ਹਨ ਅਤੇ ਖਰੜ ‘ਚ ਰਹਿੰਦੇ ਹਨ। ਦੋਸ਼ ਹੈ ਕਿ ਹਥਿਆਰਾਂ ਦੀ ਬਰਾਮਦਗੀ ਦੌਰਾਨ, ਮਨਮੇਹਰ ਨੇ ਨੇੜੇ ਪਈ ਇੱਕ ਲੋਡਿਡ ਪਿਸਤੌਲ ਚੁੱਕੀ ਅਤੇ ਪੁਲਿਸ ‘ਤੇ ਗੋਲੀਬਾਰੀ ਕੀਤੀ। ਗੋਲੀ ਏਐਸਆਈ ਪ੍ਰਦੀਪ ਨੂੰ ਲੱਗੀ, ਪਰ ਉਹ ਉਸਦੀ ਬੁਲੇਟਪਰੂਫ ਜੈਕੇਟ ਨਾਲ ਬਚ ਗਿਆ।

ਆਪ੍ਰੇਸ਼ਨ ਸੈੱਲ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਫਿਰ ਦੋ ਪੁਲਿਸ ਅਧਿਕਾਰੀਆਂ ਨੇ ਗੋਲੀਬਾਰੀ ਕੀਤੀ, ਜਿਸ ਨਾਲ ਮਨਮੇਹਰ ਦੀ ਲੱਤ ‘ਚ ਗੋਲੀ ਲੱਗੀ ਹੈ। ਜ਼ਖਮੀ ਮਨਮੇਹਰ ਨੂੰ ਇਲਾਜ ਲਈ ਸੈਕਟਰ 16 ਹਸਪਤਾਲ ਲਿਜਾਇਆ ਗਿਆ। ਦੂਜਾ ਮੁਲਜ਼ਮ, ਅਰਸ਼ਮੇਹਰ, ਪੁਲਿਸ ਗੱਡੀ ‘ਚ ਮੌਕੇ ‘ਤੇ ਮੌਜੂਦ ਸੀ। ਮਨਮੇਹਰ ਸੀਪੀ ਮਾਲ ‘ਤੇ ਗੋਲੀਬਾਰੀ ਸਮੇਤ ਕਈ ਹੋਰ ਜਬਰੀ ਵਸੂਲੀ ਅਤੇ ਗੋਲੀਬਾਰੀ ਦੇ ਮਾਮਲਿਆਂ ‘ਚ ਸ਼ਾਮਲ ਸੀ।

ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਨੈਤਿਕ ਦਾ ਕਤਲ ਇਕ ਕੰਟਰੈਕਟ ਕਿਲਿੰਗ ਰਾਹੀਂ ਕੀਤਾ ਸੀ। ਮੁਲਜ਼ਮ ਨੂੰ ਕਥਿਤ ਤੌਰ ’ਤੇ ਬੰਬੀਹਾ ਗੈਂਗ ਦੇ ਗੈਂਗਸਟਰ ਲੱਕੀ ਪਟਿਆਲ ਦੇ ਨੈੱਟਵਰਕ ਨਾਲ ਜੁੜਿਆ ਸ਼ੂਟਰ ਦੱਸਿਆ ਜਾ ਰਿਹਾ ਹੈ।

Read More: ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਕੈਨੇਡਾ ਦੇ ਸਰੀ ਬਾਰਡਰ ਤੋਂ ਗ੍ਰਿਫ਼ਤਾਰ

ਵਿਦੇਸ਼

Scroll to Top