ਰੂਪਨਗਰ ‘ਚ ਸਵਾ ਸਾਲ ਦੇ ਮਾਸੂਮ ਬੱਚੇ ਦੀ ਬਾਲਟੀ ‘ਚ ਡੁੱਬਣ ਨਾਲ ਮੌਤ

Rupnagar

ਚੰਡੀਗੜ੍ਹ, 27 ਅਪ੍ਰੈਲ 2024: ਰੂਪਨਗਰ (Rupnagar) ‘ਚ ਸ਼ਨੀਵਾਰ ਨੂੰ ਸਵਾ ਸਾਲ ਦੇ ਬੱਚੇ ਦੀ ਬਾਲਟੀ ‘ਚ ਡੁੱਬਣ ਨਾਲ ਮੌਤ ਹੋ ਗਈ। ਬੱਚਾ ਖੇਡਦਾ ਖੇਡਦਾ ਘਰ ਦੇ ਬਾਥਰੂਮ ‘ਚ ਪਹੁੰਚ ਗਿਆ। ਜਦੋਂ ਤੱਕ ਪਰਿਵਾਰਕ ਮੈਂਬਰ ਉਸ ਨੂੰ ਲੱਭਦੇ-ਲੱਭਦੇ ਪਹੁੰਚੇ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਇਹ ਘਟਨਾ ਨੰਗਲ ਦੇ ਮੁਹੱਲਾ ਪੁਰਾਣਾ ਗੁਰਦੁਆਰਾ ਇਲਾਕੇ ‘ਚ ਵਾਪਰੀ ਹੈ । ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।ਮ੍ਰਿਤਕ ਬੱਚੇ ਦੀ ਪਛਾਣ ਵਾਰਿਸ ਵਜੋਂ ਹੋਈ ਹੈ।

ਬੱਚੇ ਦਾ ਪਿਓ ਗੋਲਡੀ ਪੁਰੀ ਸਕਰੈਪ ਡੀਲਰ (Rupnagar) ਹਨ ਅਤੇ ਉਸਦੀ ਘਰਵਾਲੀ ਦਾ ਨਾਂ ਸੋਨੀਆ ਹੈ। ਗੋਲਡੀ ਅਤੇ ਸੋਨੀਆ ਦਾ ਵਿਆਹ ਕਰੀਬ 2 ਸਾਲ ਪਹਿਲਾਂ ਹੋਇਆ ਸੀ। ਡੇਢ ਸਾਲ ਪਹਿਲਾਂ ਹੀ ਉਸ ਦਾ ਬੱਚਾ ਹੋਇਆ ਸੀ। ਜਿਸ ਦਾ ਨਾਂ ਉਸ ਨੇ ਵਾਰਿਸ ਰੱਖਿਆ ਸੀ । ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਦਾ ਸਾਂਝਾ ਪਰਿਵਾਰ ਹੈ। ਵਾਰਿਸ ਘਰ ਖੇਡ ਰਿਹਾ ਸੀ। ਪਰਿਵਾਰ ਵਾਲਿਆਂ ਨੂੰ ਲੱਗਾ ਕਿ ਸ਼ਾਇਦ ਕੋਈ ਉਸ ਨੂੰ ਗੋਦ ਵਿਚ ਲੈ ਕੇ ਇਧਰ-ਉਧਰ ਘੁੰਮ ਰਿਹਾ ਹੈ। ਜਦੋਂ ਕਾਫੀ ਦੇਰ ਤੱਕ ਵਾਰਸ ਨਜ਼ਰ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।

ਫਿਰ ਪਰਿਵਾਰ ਵਾਲਿਆਂ ਦੀ ਨਜ਼ਰ ਬਾਥਰੂਮ ਵੱਲ ਗਈ। ਅੰਦਰ ਜਾ ਕੇ ਦੇਖਿਆ ਕਿ ਵਾਰਿਸ ਪਾਣੀ ਦੀ ਬਾਲਟੀ ਵਿਚ ਸਿਰ ਦੇ ਭਾਰ ਪਿਆ ਹੋਇਆ ਸੀ। ਉਸ ਨੂੰ ਤੁਰੰਤ ਬਾਹਰ ਕੱਢ ਕੇ ਸੰਭਾਲਿਆ ਗਿਆ ਪਰ ਉਹ ਬੇਹੋਸ਼ ਹੋ ਚੁੱਕਾ ਸੀ। ਇਸ ਤੋਂ ਬਾਅਦ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।