ਟਰੇਨਾਂ

ਕੋਰੋਨਾ ਮਹਾਮਾਰੀ ਦੌਰਾਨ ਰੱਦ ਪੁਰਾਣੀਆਂ ਟਰੇਨਾਂ ਹੋਈਆਂ ਮੁੜ ਬਹਾਲ

ਚੰਡੀਗੜ੍ਹ 01 ਮਾਰਚ 2022: ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਮੱਦੇਨਜਰ ਅੱਜ ਭਾਰਤੀ ਰੇਲਵੇ ਨੇ ਵੱਡਾ ਫੈਸਲਾ ਲੈਂਦਿਆਂ ਕੋਰੋਨਾ ਮਹਾਮਾਰੀ ਦੌਰਾਨ ਰੱਦ ਕੀਤੀਆਂ ਸਾਰੀਆਂ ਪੁਰਾਣੀਆਂ ਟਰੇਨਾਂ ਨੂੰ ਮੁੜ ਬਹਾਲ ਕਰ ਦਿੱਤੀਆਂ ਹਨ । ਹੁਣ ਯਾਤਰੀ ਪਹਿਲਾਂ ਦੀ ਤਰ੍ਹਾਂ ਟਿਕਟ ਲੈ ਕੇ ਟਰੇਨਾਂ ‘ਚ ਸਫਰ ਕਰ ਸਕਦੇ ਹਨ। ਹੁਣ ਯਾਤਰੀ ਆਮ ਵਾਂਗ ਟਿਕਟਾਂ ਲੈ ਕੇ ਯਾਤਰ ਕਰ ਸਕਣਗੇ। ਰੇਲਵੇ ਬੋਰਡ ਦੇ ਇਕ ਅਧਿਕਾਰੀ ਮੁਤਾਬਕ ਹੁਣ ਸਾਰੀਆਂ 16, 000 ਟਰੇਨਾਂ ਪਹਿਲਾਂ ਦੀ ਤਰ੍ਹਾਂ ਦੇਸ਼ ਭਰ ‘ਚ ਚੱਲਣਗੀਆਂ। ਇਨ੍ਹਾਂ ‘ਚ ਯਾਤਰੀ, ਮੇਲ ਰੇਲ ਗੱਡੀਆਂ ਸ਼ਾਮਲ ਹਨ।ਅਧਿਕਾਰੀ ਅਨੁਸਾਰ ਕੋਵਿਡ ਦੌਰਾਨ ਲਗਭਗ 1200 ਸ਼੍ਰਮਿਕ ਅਤੇ 1166 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ। ਹਾਲਾਂਕਿ, ਰੇਲ ਮੰਤਰਾਲੇ ਨੇ ਸੀਜ਼ਨ ਅਤੇ ਸੀਨੀਅਰ ਸਿਟੀਜ਼ਨ ਸਮੇਤ 60 ਸ਼੍ਰੇਣੀਆਂ ਦੀਆਂ ਰਿਆਇਤੀ ਟਿਕਟਾਂ ‘ਤੇ ਛੋਟ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ।

Scroll to Top