ਮਿਡ-ਡੇ ਮੀਲ ਲਈ ਨਵਾਂ ਹਫ਼ਤਾਵਾਰੀ ਮੀਨੂ ਕੀਤਾ ਗਿਆ ਜਾਰੀ, 31 ਅਕਤੂਬਰ ਤੱਕ ਰਹੇਗਾ ਲਾਗੂ

9 ਅਕਤੂਬਰ 2026: ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਤਹਿਤ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ ਮੀਲ ਲਈ ਇੱਕ ਨਵਾਂ ਹਫ਼ਤਾਵਾਰੀ ਮੀਨੂ ਜਾਰੀ ਕੀਤਾ ਗਿਆ ਹੈ, ਜੋ 31 ਅਕਤੂਬਰ ਤੱਕ ਲਾਗੂ ਰਹੇਗਾ। ਵਿਭਾਗ ਦੀਆਂ ਹਦਾਇਤਾਂ ਅਨੁਸਾਰ, ਵਿਦਿਆਰਥੀਆਂ ਨੂੰ ਮਿਡ-ਡੇ ਮੀਲ ਇੰਚਾਰਜ ਦੀ ਨਿਗਰਾਨੀ ਹੇਠ ਕਤਾਰ ਵਿੱਚ ਬਿਠਾਇਆ ਜਾਣਾ ਚਾਹੀਦਾ ਹੈ ਅਤੇ ਨਿਰਧਾਰਤ ਮੀਨੂ ਅਨੁਸਾਰ ਪਰੋਸਿਆ ਜਾਣਾ ਚਾਹੀਦਾ ਹੈ। ਜੇਕਰ ਕੋਈ ਸਕੂਲ ਮੀਨੂ ਅਨੁਸਾਰ ਭੋਜਨ ਤਿਆਰ ਨਹੀਂ ਕਰਦਾ ਜਾਂ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ, ਤਾਂ ਸਕੂਲ ਮੁਖੀ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਵੇਗਾ। ਇਸ ਤੋਂ ਇਲਾਵਾ “ਤਿਥੀ ਭੋਜਨ” ਪਹਿਲਕਦਮੀ ਤਹਿਤ, ਪਿੰਡ ਦੇ ਮੁਖੀ, ਦਾਨੀ ਵਿਅਕਤੀਆਂ ਜਾਂ ਹੋਰ ਪਤਵੰਤਿਆਂ ਦੀ ਮਦਦ ਨਾਲ ਵਿਸ਼ੇਸ਼ ਦਿਨਾਂ, ਤਿਉਹਾਰਾਂ ਜਾਂ ਸਮਾਗਮਾਂ ‘ਤੇ ਦੁਪਹਿਰ ਦੇ ਖਾਣੇ ਦੇ ਨਾਲ ਵਿਦਿਆਰਥੀਆਂ ਨੂੰ ਵਿਸ਼ੇਸ਼ ਭੋਜਨ, ਫਲ ਜਾਂ ਮਠਿਆਈਆਂ ਪ੍ਰਦਾਨ ਕਰਨ ਦੇ ਯਤਨ ਕੀਤੇ ਗਏ ਹਨ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਨੇ ਸਾਰੇ ਸਕੂਲ ਮੁਖੀਆਂ ਨੂੰ ਇਨ੍ਹਾਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਹਨ।

ਹਫ਼ਤਾਵਾਰੀ ਮੀਨੂ ਇਸ ਪ੍ਰਕਾਰ ਹੋਵੇਗਾ:

ਸੋਮਵਾਰ: ਮੂੰਗ-ਚਨੇ ਦੀ ਦਾਲ ਅਤੇ ਰੋਟੀ

ਮੰਗਲਵਾਰ: ਰਾਜਮਾ-ਚਾਵਲ ਅਤੇ ਖੀਰ

ਬੁੱਧਵਾਰ: ਕਾਲੇ ਛੋਲੇ/ਚਿੱਟੇ ਛੋਲੇ (ਆਲੂ ਦੇ ਨਾਲ) ਅਤੇ ਪੂਰੀ/ਰੋਟੀ।

ਵੀਰਵਾਰ: ਕੜ੍ਹੀ (ਆਲੂ ਅਤੇ ਪਿਆਜ਼ ਦੇ ਪਕੌੜੇ ਸਮੇਤ) ਅਤੇ ਚੌਲ।

ਸ਼ੁੱਕਰਵਾਰ: ਮੌਸਮੀ ਸਬਜ਼ੀਆਂ ਅਤੇ ਰੋਟੀਆਂ।

ਸ਼ਨੀਵਾਰ: ਸਾਬਤ ਮੂੰਗੀ ਦੀ ਦਾਲ, ਚੌਲ, ਅਤੇ ਮੌਸਮੀ ਫਲ।

ਵਿਦਿਆਰਥੀਆਂ ਨੂੰ ਹਫ਼ਤੇ ਦੇ ਕਿਸੇ ਵੀ ਇੱਕ ਦਿਨ ਮਿਠਾਈ ਦੇ ਰੂਪ ਵਿੱਚ ਖੀਰ ਦਿੱਤੀ ਜਾਵੇਗੀ।

Read More:  ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਜਾਰੀ ਕੀਤੇ ਦਿਸ਼ਾ ਨਿਰਦੇਸ਼, ਨਹੀਂ ਚੱਲੇਗੀ ਮਨਮਰਜ਼ੀ

ਵਿਦੇਸ਼

Scroll to Top