8 ਸਤੰਬਰ 2026: ਮੁੰਬਈ (Mumbai) ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਤੋਂ ਲਗਭਗ ਦੋ ਘੰਟੇ ਪਹਿਲਾਂ ਪੁਲਿਸ ਨੇ ਦੋ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। 24 ਸਾਲਾ ਨੌਜਵਾਨ, ਜੋ ਬੀਕੇਸੀ ਦੇ ਨੀਤਾ ਮੁਕੇਸ਼ ਅੰਬਾਨੀ ਸੱਭਿਆਚਾਰਕ ਕੇਂਦਰ ਵਿੱਚ ਪੀਐਮਓ ਅਧਿਕਾਰੀ ਦੇ ਭੇਸ ਵਿੱਚ ਪਹੁੰਚਿਆ ਸੀ, ਦੇ ਨਾਲ ਇੱਕ ਗਾਰਡ ਰਿਵਾਲਵਰ ਵੀ ਸੀ।
ਮੁੰਬਈ ਕ੍ਰਾਈਮ ਬ੍ਰਾਂਚ ਦੋਵਾਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਜਾਂਚ ਕਰ ਰਹੀ ਹੈ। ਪੀਐਮ ਮੋਦੀ ਸ਼ਾਮ 5.45 ਵਜੇ ਗਲੋਬਲ ਫਿਨਟੈਕ ਫੈਸਟ (GFF) 2026 ਦਾ ਉਦਘਾਟਨ ਕਰਨਗੇ। ਗਲੋਬਲ ਫਿਨਟੈਕ ਫੈਸਟ ਦਾ ਸੱਤਵਾਂ ਐਡੀਸ਼ਨ 8 ਤੋਂ 11 ਸਤੰਬਰ ਤੱਕ ਮੁੰਬਈ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।
Read More: PM ਮੋਦੀ ਦਾ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ‘ਚ ਕੀਤਾ ਗਿਆ ਸ਼ਾਨਦਾਰ ਸਵਾਗਤ




